ਪੱਤਰ ਪ੍ਰੇਰਕ
ਸੰਦੌੜ, 20 ਦਸੰਬਰ
ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿੱਚ 19ਵੀਂ ਦੋ ਰੋਜ਼ਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਸਿੱਖਿਆ ਸ਼ਾਸਤਰੀ ਡਾ. ਜਗਜੀਤ ਸਿੰਘ ਧੂਰੀ ਨੇ ਮੁੱਖ ਮਹਮਿਾਨ ਵਜੋਂ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਮਾਡਰਨ ਸੈਕੂਲਰ ਸੰਸਥਾਵਾਂ ਦੇ ਚੇਅਰਮੈਨ ਹਰਪਾਲ ਸਿੰਘ ਨੇ ਮੁੱਖ ਮਹਮਿਾਨ ਵਜੋਂ ਸ਼ਿਰਕਤ ਕੀਤੀ। ਅਥਲੈਟਕਿਸ ਮੀਟ ਵਿਚ ਗਲੈਕਸੀ ਹਾਊਸ ਨੇ 27 ਸੋਨ ਤਗਮਿਆਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਫਤਹਿ ਸਿੰਘ ਅਤੇ ਗੁਰਜੋਤ ਕੌਰ ਬੈਸਟ ਅਥਲੀਟ ਬਣੇ। ਸਕੂਲ ਪ੍ਰਿੰਸੀਪਲ ਡਾ. ਪੁਨੀਤ ਅਮਨਦੀਪ ਸਿੰਘ ਸੋਹੀ ਅਤੇ ਕਾਲਜ ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਡੀਪੀਈ ਰਣਧੀਰ ਕੌਰ ਅਤੇ ਵਾਈਸ ਪ੍ਰਿੰਸੀਪਲ ਪੁਸ਼ਪਿੰਦਰਜੀਤ ਸਿੰਘ ਢਿਲੋਂ ਵੀ ਹਾਜ਼ਰ ਸਨ।
ਕਬੱਡੀ ਖਿਡਾਰੀ ਦਾ ਮੋਟਰਸਾਈਕਲ ਨਾਲ ਸਨਮਾਨ
ਦੇਵੀਗੜ੍ਹ (ਪੱਤਰ ਪ੍ਰੇਰਕ): ਕਬੱਡੀ ਵਿੱਚ ਨਾਮਨਾ ਖੱਟਣ ਵਾਲੇ ਖਿਡਾਰੀ ਰਾਮਦਾਸੀਆ ਦਾ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਬਦਲੇ ਟਰੱਕ ਯੂਨੀਅਨ ਦੇਵੀਗੜ੍ਹ ਵੱਲੋਂ ਪ੍ਰਧਾਨ ਗੁਰਬਚਨ ਸਿੰਘ ਵਿਰਕ ਅਤੇ ਕੌਮਾਂਤਰੀ ਕਬੱਡੀ ਖਿਡਾਰੀ ਮਿੰਦੀ ਮਟੋਰੜਾ ਵੱਲੋਂ ਸਪਲੈਂਡਰ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਬਚਨ ਸਿੰਘ ਵਿਰਕ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ‘ਚ ਭਾਗ ਲੈ ਕੇ ਆਪਣੇ ਪਰਿਵਾਰ, ਪੰਜਾਬ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਦੇਵੀਗੜ੍ਹ ਇਲਾਕੇ ਦੇ ਜਿਹੜੇ ਖਿਡਾਰੀ ਆਪਣੀ ਖੇਡ ‘ਚ ਵਧੀਆ ਪ੍ਰਦਰਸ਼ਨ ਕਰਨਗੇ, ਉਨ੍ਹਾਂ ਦਾ ਟਰੱਕ ਯੂਨੀਅਨ ਦੇਵੀਗੜ੍ਹ ਸਨਮਾਨ ਕਰੇਗੀ।
ਅਕੈਡਮੀ ਹਾਈਟਸ ਸਕੂਲ ‘ਚ ਖੇਡ ਮੁਕਾਬਲੇ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਅਕੈਡਮਿਕ ਹਾਈਟਸ ਪਬਲਿਕ ਸਕੂਲ, ਖੋਖਰ ਵਿੱਚ ਅੰਤਰ ਸਕੂਲ ਖੇਡ ਮੁਕਾਬਲੇ ਕਰਵਾਏ ਗਏ। ਇਸ ਵਿੱਚ ਬ੍ਰਿਲੀਏਂਟ ਮਾਇੰਡਜ਼ ਇੰਟਰਨੈਸ਼ਨਲ ਸਕੂਲ ਦਿੜ੍ਹਬਾ, ਹਾਈਟਸ ਐਂਡ ਹਾਈਟਸ ਸਕੂਲ ਲਹਿਰਾ ਨੇ ਵੀ ਹਿੱਸਾ ਲਿਆ। ਇਹ ਪ੍ਰੋਗਰਾਮ ਅਕੈਡਮਿਕ ਹਾਈਟਸ ਪਬਲਿਕ ਸਕੂਲ, ਖੋਖਰ ਦੇ ਪ੍ਰਿੰਸੀਪਲ ਰਾਸ਼ੂ ਅਗਰਵਾਲ, ਹਾਈਟਸ ਐਂਡ ਹਾਈਟਸ ਸਕੂਲ ਲਹਿਰਾਗਾਗਾ ਦੇ ਪ੍ਰਿੰਸੀਪਲ ਪ੍ਰਿਯੰਕਾ ਬਾਂਸਲ, ਬ੍ਰਿਲੀਏਂਟ ਮਾਇੰਡਜ਼ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਉਰਮਿਲਾ ਪੰਚਾਲ ਅਤੇ ਡੀਪੀ ਬੇਅੰਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਓਵਰਆਲ ਸਪੋਰਟਸ ਚੈਂਪੀਅਨਸ਼ਿਪ ਦੀ ਟਰਾਫੀ ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਨੇ ਜਿੱਤੀ।