12.4 C
Alba Iulia
Wednesday, May 1, 2024

ਨਾਗਾ ਚੇਤੱਨਿਆ ਦੀ ਫ਼ਿਲਮ ‘ਕਸਟਡੀ’ ਦਾ ਟੀਜ਼ਰ ਰਿਲੀਜ਼

Must Read


ਹੈਦਰਾਬਾਦ: ਨਾਗਾ ਚੇਤੱਨਿਆ ਦੇ ਤੇਲਗੂ-ਤਾਮਿਲ ਦੋ-ਭਾਸ਼ਾਈ ਪ੍ਰਾਜੈਕਟ ‘ਕਸਟਡੀ’ ਦੇ ਨਿਰਮਾਤਾਵਾਂ ਨੇ ਨਵੇਂ ਸਾਲ ਮੌਕੇ ਦਰਸ਼ਕਾਂ ਨੂੰ ਖੁਸ਼ ਕਰਨ ਲਈ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਹ ਫਿਲਮ ਮਸ਼ਹੂਰ ਫਿਲਮਸਾਜ਼ ਵੈਂਕੇਟ ਪ੍ਰਭੂ ਦੇ ਨਿਰਦੇਸ਼ਨ ਹੇਠ ਬਣੀ ਹੈ। ਫਿਲਮ ਵਿੱਚ ਸਹਿ-ਅਦਾਕਾਰਾ ਵਜੋਂ ਕ੍ਰਿਤੀ ਸ਼ੈਟੀ ਨੇ ਕੰਮ ਕੀਤਾ ਹੈ। ਅਰਵਿੰਦ ਸਵਾਮੀ ਖਲਨਾਇਕ ਦੀ ਭੂਮਿਕਾ ਨਿਭਾਅ ਰਿਹਾ ਹੈ, ਜਦਕਿ ਪ੍ਰਿਯਮਨੀ ਦੀ ਭੂਮਿਕਾ ਵੀ ਜ਼ਬਰਦਸਤ ਹੈ। ਫਿਲਮ ਵਿੱਚ ਸੰਪਤ ਰਾਜ, ਸਰਤਕੁਮਾਰ, ਪ੍ਰੇਮਜੀ, ਵੈਂਨੇਲਾ ਕਿਸ਼ੋਰ, ਪ੍ਰੇਮੀ ਵਿਸ਼ਵਨਾਥ ਅਤੇ ਹੋਰਾਂ ਨੇ ਵੀ ਕੰਮ ਕੀਤਾ ਹੈ। ਨਿਰਮਾਤਾਵਾਂ ਨੇ ਐਤਵਾਰ ਰਾਤ ਸਮੇਂ ਫਿਲਮ ਦੀ ਇੱਕ ਵਿਸ਼ੇਸ਼ ਝਲਕ ਸਾਂਝੀ ਕੀਤੀ ਹੈ। ਟੀਜ਼ਰ ਵਿੱਚ ਹਵਾਈ ਦ੍ਰਿਸ਼ਾਂ ਨੂੰ ਦਿਖਾਇਆ ਗਿਆ ਹੈ, ਜਿਸ ਵਿੱਚ ਕਾਰਾਂ ਵਿੱਚ ਧਮਾਕੇ ਦੇ ਤੁਰੰਤ ਬਾਅਦ ਨਾਗਾ ਚੇਤੱਨਿਆ ਐਕਸ਼ਨ ‘ਚ ਆਉਂਦਿਆਂ ਖਲਨਾਇਕ ‘ਤੇ ਹਮਲਾ ਕਰਦਾ ਹੈ। ਨਿਰਮਾਤਾਵਾਂ ਅਨੁਸਾਰ ਇਹ ਫਿਲਮ 12 ਮਈ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -