ਪੁਣੇ, 5 ਜਨਵਰੀ
ਭਾਰਤ ਤੇ ਸ੍ਰੀਲੰਕਾ ਵਿਚਾਲੇ ਟੀ-20 ਤਿੰਨ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਇਥੇ ਸ਼ੁਰੂ ਹੋ ਗਿਆ ਹੈ। ਭਾਰਤੀ ਟੀਮ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਵਿੱਚ ਸੰਜੂ ਸੈਮਸਨ ਤੇ ਹਰਸ਼ਲ ਪਟੇਲ ਦੀ ਥਾਂ ਰਾਹੁਲ ਤ੍ਰਿਪਾਠੀ ਤੇ ਅਰਸ਼ਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਦੌਰਾਨ ਸ੍ਰੀਲੰਕਾ ਨੇ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 206 ਦੋੜਾਂ ਬਣਾਈਆਂ ਹਨ ਤੇ ਭਾਰਤ ਨੂੰ ਜਿੱਤ ਲਈ 207 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਦੇ ਖਿਡਾਰੀ ਦਸੁਨ ਸ਼ਨਾਕਾ (ਨਾਬਾਦ 56) ਤੇ ਕੁਸਾਲ ਮੈਂਡਿਸ ਨੇ ਅਰਧ ਸੈਂਕੜੇ ਜੜੇ ਹਨ। ਵੇਰਵਿਆਂ ਅਨੁਸਾਰ ਟੀਮ ਦੇ ਸਲਾਮੀ ਬੱਲੇਬਾਜ਼ਾਂ ਮੈਂਡਿਸ (53) ਤੇ ਪਾਥੁਮ ਨਿਸਾਂਕਾ ਨੇ 33 ਦੌੜਾਂ ਦੇ ਯੋਗਦਾਨ ਨਾਲ ਸ੍ਰੀਲੰਕਾ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਹਾਂ ਨੇ 80 ਦੌੜਾਂ ਦੀ ਸਾਂਝੇਦਾਰੀ ਕੀਤੀ। -ਪੀਟੀਆਈ