ਭੁਵਨੇਸ਼ਵਰ, 5 ਜਨਵਰੀ
ਹਾਕੀ ਪੁਰਸ਼ ਵਿਸ਼ਵ ਕੱਪ 2023 ਤੋਂ ਪਹਿਲਾਂ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਹਾਕੀ ਟੀਮ ਦੇ ਹਰੇਕ ਖਿਡਾਰੀ ਨੂੰ ਵਿਸ਼ਵ ਕੱਪ ਜਿੱਤਣ ‘ਤੇ 1 ਕਰੋੜ ਰੁਪਏ ਦਿੱਤੇ ਜਾਣਗੇ। ਰੁੜਕੇਲਾ ਦਾ ਦੌਰਾ ਕਰਨ ਵਾਲੇ ਸ੍ਰੀ ਪਟਨਾਇਕ ਨੇ ਰੁੜਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਕੰਪਲੈਕਸ ਵਿਖੇ ਵਿਸ਼ਵ ਕੱਪ ਪਿੰਡ ਦਾ ਉਦਘਾਟਨ ਵੀ ਕੀਤਾ। ਵਿਸ਼ਵ ਕੱਪ ਪਿੰਡ ਨੂੰ ਰਿਕਾਰਡ ਨੌਂ ਮਹੀਨਿਆਂ ਦੇ ਅੰਦਰ ਵਿਕਸਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ, ‘ਜੇਕਰ ਸਾਡਾ ਦੇਸ਼ ਵਿਸ਼ਵ ਕੱਪ ਜਿੱਤਦਾ ਹੈ ਤਾਂ ਟੀਮ ਇੰਡੀਆ ਦੇ ਹਰੇਕ ਖਿਡਾਰੀ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮੈਂ ਟੀਮ ਇੰਡੀਆ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਚੈਂਪੀਅਨ ਬਣੇਗੀ।’