12.4 C
Alba Iulia
Sunday, April 28, 2024

ਰਕੁਲ ਪ੍ਰੀਤ ਦੀ ਫ਼ਿਲਮ ‘ਛਤਰੀਵਾਲੀ’ ਜ਼ੀ5 ’ਤੇ ਹੋਵੇਗੀ ਰਿਲੀਜ਼

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀ ਫ਼ਿਲਮ ‘ਛਤਰੀਵਾਲੀ’ ਆਗਾਮੀ 20 ਜਨਵਰੀ ਨੂੰ ਜ਼ੀ5 ‘ਤੇ ਰਿਲੀਜ਼ ਹੋਵੇਗੀ। ਇਸ ਦਾ ਐਲਾਨ ਜ਼ੀ5 ਨੇ ਟਵਿੱਟਰ ‘ਤੇ ਕੀਤਾ ਹੈ। ਇਸ ਫ਼ਿਲਮ ਨੂੰ ਰੌਨੀ ਸਕਰਿਊਵਾਲਾ ਨੇ ਪ੍ਰੋਡਿਊਸ ਕੀਤਾ ਹੈ ਜਦਕਿ ਨਿਰਦੇਸ਼ਨ ਤੇਜਸ ਪ੍ਰਭਾ ਵਿਜੇ ਦਿਓਸਕਰ ਨੇ ਕੀਤਾ ਹੈ। ਜ਼ੀ5 ਨੇ ਟਵੀਟ ਕਰਦਿਆਂ ਆਖਿਆ, ”ਆਗਾਮੀ 20 ਜਨਵਰੀ ਨੂੰ ਜ਼ੀ5 ‘ਤੇ ਫ਼ਿਲਮ ‘ਛਤਰੀਵਾਲੀ’ ਦੇਖਣ ਲਈ ਆਪਣੀ ਸਮਾਂ-ਸਾਰਨੀ ਠੀਕ ਕਰ ਲਓ..!” ਇਹ ਫ਼ਿਲਮ ਹਰਿਆਣਾ ਦੀ ਪਿੱਠ ਭੂਮੀ ‘ਤੇ ਆਧਾਰਿਤ ਹੈ ਅਤੇ ਇਸ ਵਿੱਚ ਰਕੁਲ ਪ੍ਰੀਤ ਸਿੰਘ ਇਕ ਕੰਡੋਮ ਫੈਕਟਰੀ ਮੁਖੀ ਦੀ ਭੂਮਿਕਾ ਨਿਭਾਅ ਰਹੀ ਹੈ। ਇਸ ਫ਼ਿਲਮ ਵਿੱਚ ਅਦਾਕਾਰ ਸੁਮੀਤ ਵਿਆਸ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗਾ। ਨਿਰਮਾਤਾਵਾਂ ਦਾ ਕਹਿਣਾ ਹੈ ਫ਼ਿਲਮ ‘ਛਤਰੀਵਾਲੀ’ ਦਾ ਮਕਸਦ ਸਮਾਜ ਨੂੰ ਸੁਰੱਖਿਅਤ ਸੰਭੋਗ ਅਤੇ ਗਰਭ ਨਿਰੋਧਕਾਂ ਬਾਰੇ ਜਾਗਰੂਕ ਕਰਨਾ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -