12.4 C
Alba Iulia
Friday, April 26, 2024

ਤਾਪਸੀ ਪੰਨੂ ਵੱਲੋਂ ‘ਫਿਰ ਆਈ ਹਸੀਨ ਦਿਲਰੁਬਾ’ ਦੀ ਸ਼ੂਟਿੰਗ ਸ਼ੁਰੂ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਆਪਣੀ ਨਵੀਂ ਫਿਲਮ ‘ਫਿਰ ਆਈ ਹਸੀਨ ਦਿਲਰੁਬਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ ਤਾਪਸੀ ਦੀ ਪਹਿਲਾਂ ਆਈ ਫਿਲਮ ‘ਹਸੀਨ ਦਿਲਰੁਬਾ’ ਦਾ ਅਗਲਾ ਭਾਗ ਹੈ। ਟਵਿੱਟਰ ‘ਤੇ ਪੋਸਟ ਸਾਂਝੀ ਕਰਦਿਆਂ ਫਿਲਮ ਨਿਰਮਾਤਾ ਆਨੰਦ ਲਾਲ ਰਾਏ ਨੇ ਆਖਿਆ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਉਸ ਨੇ ਤਾਪਸੀ ਪੰਨੂ ਨੂੰ ਫਿਲਮ ਦੀ ਪੋਸਟ ਸਾਂਝੀ ਨਾ ਕਰਨ ‘ਤੇ ਸਵਾਲ ਵੀ ਕੀਤਾ ਹੈ। ਉਸ ਨੇ ਆਖਿਆ, ‘ਓ ਸਾਡੀ ਹਸੀਨ ਦਿਲਰੁਬਾ ਅੱਜ ਸ਼ੂਟਿੰਗ ਸ਼ੁਰੂ ਹੋ ਗਈ ਹੈ ”ਫਿਰ ਆਈ ਹਸੀਨ ਦਿਲਰੁਬਾ”। ਉਨ੍ਹਾਂ ਤਾਪਸੀ ਨੂੰ ਟੈਗ ਕਰਦਿਆਂ ਕਿਹਾ ਕਿ ਤੁਹਾਨੂੰ ਕਿਹਾ ਸੀ ਕਿ ਨੌਂ ਵਜੇ ਪੋਸਟਰ ਸਾਂਝਾ ਕਰ ਦਿਓ, ਅਜੇ ਤਕ ਪਾਇਆ ਕਿਉਂ ਨਹੀ? ਇਸ ਦੇ ਜਵਾਬ ਵਿੱਚ ਤਾਪਸੀ ਨੇ ਆਖਿਆ, ‘ਸਰ ਮੈਂ ਇਸ ਲਈ ਹਾਲੇ ਤਿਆਰ ਨਹੀਂ ਹਾਂ।’ ਉਸ ਨੇ ਫਿਲਮ ਦੀ ਕਹਾਣੀਕਾਰ ਕਨਿਕਾ ਢਿੱਲੋਂ ਨੂੰ ਟੈਗ ਕਰਦਿਆਂ ਲਿਖਿਆ, ‘ਉਹ ਪਤਾ ਨਹੀਂ ਕੀ ਖਾ ਕੇ ਕਹਾਣੀ ਲਿਖਦੀ ਹੈ, ਇਸ ਵਾਰ ਉਸ ਨੇ ਕਿਰਦਾਰ ਵਿੱਚ ਉਲਝਾਅ ਦਿੱਤਾ ਹੈ। ਇਹ ਵਾਰ-ਵਾਰ ਮੇਰੇ ਨਾਲ ਹੀ ਕਿਉਂ ਹੁੰਦਾ ਹੈ।’ ਸਾਲ 2021 ਵਿੱਚ ਆਈ ਫਿਲਮ ‘ਹਸੀਨ ਦਿਲਰੁਬਾ’ ਰੋਮਾਂਟਿਕ ਫ਼ਿਲਮ ਸੀ ਜਿਸ ਦਾ ਨਿਰਦੇਸ਼ਨ ਵਿਨਿਲ ਮੈਥਿਊ ਨੇ ਕੀਤਾ ਸੀ ਅਤੇ ਲੇਖਿਕਾ ਕਨਿਕਾ ਢਿੱਲੋਂ ਸੀ। ‘ਫਿਰ ਆਈ ਹਸੀਨ ਦਿਲਰੁਬਾ’ ਵਿੱਚ ਤਾਪਸੀ ਪੰਨੂ ਅਤੇ ਵਿਕਰਾਂਤ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। -ਆਈਏਐਨਐਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -