ਪ੍ਰਭੂ ਦਿਆਲ
ਸਿਰਸਾ, 14 ਜਨਵਰੀ
ਨੇਪਾਲ ‘ਚ ਹੋਈ ਸਬ ਜੂਨੀਅਰ ਇੰਟਰਨੈਸ਼ਨਲ ਪ੍ਰੋ ਕਬੱਡੀ ਚੈਪੀਅਨਸ਼ਿਪ ‘ਚ ਪਹਿਲੀ ਵਾਰ ਸੋਨ ਤਗਮਾ ਜਿੱਤਣ ਵਾਲੀ ਟੀਮ ਦੇ ਖਿਡਾਰੀ ਦਾ ਅੱਜ ਸਿਰਸਾ ਪਹੁੰਚਣ ‘ਤੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਿਰਸਾ ਦੇ ਪਿੰਡ ਸੰਤ ਨਗਰ ਵਾਸੀ ਕੱਬਡੀ ਖਿਡਾਰੀ ਵਿਰਾਜ ਔਲਖ ਅੱਜ ਸਵੇਰੇ ਗੋਰਖਧਾਮ ਰਾਹੀਂ ਸਿਰਸਾ ਪਹੁੰਚੇ, ਜਿਥੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਉਸ ਨੂੰ ਫੁੱਲਾਂ ਦੇ ਹਾਰ ਪਾਏ ਗਏ ਤੇ ਜੀਆਇਆਂ ਆਖਿਆ ਗਿਆ। ਸਿਰਸਾ ਦੇ ਰੇਲਵੇ ਸਟੇਸ਼ਨ ‘ਤੇ ਜੂਨੀਅਰ ਕੱਬਡੀ ਖਿਡਾਰੀ ਦਾ ਸਵਾਗਤ ਕਰਦਿਆਂ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਵਿਰਾਜ ਔਲਖ ਜੀਵਨ ਨਗਰ ਸਥਿਤ ਬੇਅੰਤ ਵਿਦਿਆ ਭਵਨ ‘ਚ ਅਠਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਬੀਤੇ ਦਿਨੀਂ ਨੇਪਾਲ ਵਿੱਚ ਸਬ ਜੂਨੀਅਰ ਇੰਟਰਨੈਸ਼ਨਲ ਪ੍ਰੋ ਕਬੱਡੀ ਚੈਅਪੀਅਨ ਦੇ ਹੋਏ ਮੁਕਾਬਲੇ ਵਿੱਚ ਭਾਰਤੀ ਟੀਮ ਵੱਲੋਂ ਖੇਡਿਆ ਤੇ ਟੀਮ ਨੇ ਸੋਨ ਤਗਮਾ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਵਿਰਾਜ ਔਲਖ ਨੇ ਏਲਨਾਬਾਦ ‘ਚ ਖੇਡ ਇੰਡੀਆ ਖੇਡ ਮੁਕਾਬਲੇ ਵਿੱਚ ਟਰੇਨਿੰਗ ਲਈ ਅਤੇ ਪਹਿਲੀ ਵਾਰ ਨੇਪਾਲ ਵਿੱਚ ਹੋਏ ਸਬ ਜੂਨੀਅਰ ਪ੍ਰੋ ਕਬੱਡੀ ਚੈਪੀਅਨਸ਼ਿਪ ‘ਚ ਸ਼ਿਰਕਤ ਕਰਦਿਆਂ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ‘ਤੇ ਬੀਹੇਈ ਦੇ ਜਨਰਲ ਸਕੱਤਰ ਅੰਗਰੇਜ਼ ਸਿੰਘ ਕੋਟਲੀ, ਅੰਗਰੇਜ਼ ਸਿੰਘ ਔਲਖ, ਗੁਰਲਾਲ ਭੰਗੂ ਤੇ ਜਗਜੀਤ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।