12.4 C
Alba Iulia
Monday, April 29, 2024

16ਵਾਂ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਸ਼ੁਰੂ

Must Read


ਪੱਤਰ ਪ੍ਰੇਰਕ

ਆਦਮਪੁਰ ਦੋਆਬਾ (ਜਲੰਧਰ), 15 ਜਨਵਰੀ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ (ਪੀਆਈਐਸ ਮੁਹਾਲੀ) ਨੇ ਡਿਵਾਇਨ ਪਬਲਿਕ ਸਕੂਲ ਸ਼ਾਹਬਾਦ (ਫਲਿਕਰ ਹਾਕੀ ਅਕੈਡਮੀ) ਨੂੰ ਸਖਤ ਮੁਕਾਬਲੇ ਮਗਰੋਂ 3-2 ਨਾਲ ਹਰਾ ਕੇ 16ਵੇਂ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਜੇਤੂ ਸ਼ੁਰੂਆਤ ਕੀਤੀ। ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ (ਬਰਲਟਨ ਪਾਰਕ) ਵਿਖੇ ਸ਼ੁਰੂ ਹੋਏ ਟੂਰਨਾਮੈਂਟ ਦਾ ਉਦਘਾਟਨ ਬਾਬਾ ਡਾਕਟਰ ਦਵਿੰਦਰ ਸਿੰਘ ਪ੍ਰਧਾਨ ਕਲਗੀਧਰ ਟਰਸਟ ਬੜੂ ਸਾਹਿਬ ਵਲੋਂ ਕੀਤਾ ਗਿਆ। ਟੂਰਨਾਮੈਂਟ ਦੇ ਪਹਿਲੇ ਦਿਨ ਦੋ ਮੈਚ ਖੇਡੇ ਗਏ।

ਉਦਘਾਟਨੀ ਮੈਚ ਪੂਲ ਸੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹਾਲੀ (ਪੀਆਈਐਸ ਮੋਹਾਲੀ) ਨੇ ਡਿਵਾਇਨ ਪਬਲਿਕ ਸਕੂਲ ਸ਼ਾਹਬਾਦ (ਫਲਿਕਰ ਹਾਕੀ ਅਕੈਡਮੀ) ਨੂੰ 3-2 ਨਾਲ ਮਾਤ ਦਿੱਤੀ। ਉਨ੍ਹਾਂ ਵਲੋਂ ਖੇਡ ਦੇ 5ਵੇਂ ਮਿੰਟ ਵਿੱਚ ਕਪਤਾਨ ਸ਼ੋਇਬ ਨੇ ਅਤੇ 50ਵੇਂ ਮਿੰਟ ਵਿੱਚ ਸੁਨੀਲ ਮਾਨ ਨੇ ਗੋਲ ਕਰਕੇ ਸਕੋਰ 2-0 ਕੀਤਾ। ਪਰ ਖੇਡ ਦੇ ਆਖਰੀ 10 ਮਿੰਟਾਂ ਵਿੱਚ ਮੋਹਾਲੀ ਦੀ ਟੀਮ ਨੇ ਪਾਸਾ ਹੀ ਪਲਟ ਦਿੱਤਾ। ਖੇਡ ਦੇ 53ਵੇਂ ਅਤੇ 55ਵੇਂ ਮਿੰਟ ਵਿੱਚ ਮੋਹਾਲੀ ਦੇ ਜਪਨੀਤ ਸਿੰਘ ਨੇ ਦੋ ਗੋਲ ਕਰਕੇ ਸਕੋਰ 2-2 ਕੀਤਾ। ਖੇਡ ਦੇ 57ਵੇਂ ਮਿੰਟ ਵਿੱਚ ਮੋਹਾਲੀ ਦੇ ਚਰਨਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-2 ਕਰਕੇ ਮੈਚ ਆਪਣੇ ਨਾਂ ਕੀਤਾ। ਦੂਜਾ ਮੈਚ ਪੂਲ ਏ ਵਿਚ ਡੂਡਿਆਲ ਖਾਲਸਾ ਸਕੂਲ ਪਟਿਆਲਾ ਨੇ ਸਰਸਵਤੀ ਸਕੂਲ ਸੋਨੀਪਤ ਨੂੰ 3-2 ਦੇ ਫਰਕ ਨਾਲ ਮਾਤ ਦਿੱਤੀ। ਟੂਰਨਾਮੈਂਟ ਦੇ ਉਦਘਾਟਨ ਸਮੇਂ ਮੁੱਖ ਮਹਿਮਾਨ ਦੀ ਪਤਨੀ ਡਾਕਟਰ ਨੀਲਮ ਕੌਰ ਪ੍ਰਿੰਸੀਪਲ ਬੜੂ ਸਾਹਿਬ, ਗੁਰਸ਼ਰਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਗੁੰਦੀਪ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਜੈਦੀਪ ਸਿੰਘ ਕਪੂਰ, ਕੀਰਤ ਸਿੰਘ, ਉਲੰਪੀਅਨ ਬਲਜੀਤ ਸਿੰਘ ਢਿਲੋਂ, ਉਲੰਪੀਅਨ ਬਲਜੀਤ ਸਿੰਘ ਸੈਣੀ, ਉਲੰਪੀਅਨ ਸੰਜੀਵ ਕੁਮਾਰ ਹਾਜ਼ਰ ਸਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -