ਹੈਦਰਾਬਾਦ, 18 ਜਨਵਰੀ
ਇਥੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਇਕ ਦਿਨਾਂ ਕ੍ਰਿਕਟ ਮੈਚ ‘ਚ ਸ਼ੁਭਮਨ ਗਿੱਲ ਦੇ ਸ਼ਾਨਦਾਰ ਪਹਿਲੇ ਦੋਹਰੇ ਸੈਂਕੜੇ ਦੀ ਬਦੌਲਤ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ ਅੱਠ ਵਿਕਟਾਂ ‘ਤੇ 349 ਦੌੜਾਂ ਬਣਾਈਆਂ। ਗਿੱਲ ਨੇ 149 ਗੇਂਦਾਂ ‘ਤੇ 19 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 208 ਦੌੜਾਂ ਬਣਾ ਕੇ ਭਾਰਤ ਨੂੰ ਵੱਡਾ ਸਕੋਰ ਬਣਾਉਣਾ ਯਕੀਨੀ ਬਣਾਇਆ। ਕਪਤਾਨ ਰੋਹਿਤ ਸ਼ਰਮਾ (34) ਦੇ ਨਾਲ ਗਿੱਲ ਨੇ ਚੰਗੀ ਸ਼ੁਰੂਆਤੀ ਕੀਤੀ।