ਮੁੰਬਈ: ਅਦਾਕਾਰਾ ਆਲੀਆ ਭੱਟ ਨੇ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ‘ਤੇ ‘ਖੁਸ਼ ਨਹੀਂ’ ਹੋਣ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ, ਕਿਉਂਕਿ ਅਦਾਕਾਰਾ ਦੀ ਪਾਲਤੂ ਬਿੱਲੀ ਉਸ ਨਾਲ ਨਾਰਾਜ਼ ਹੈ। ਅਦਾਕਾਰਾ ਨੇ ਆਪਣੀ ਪਾਲਤੂ ਬਿੱਲੀ ਐਡਵਰਡ ਨਾਲ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਤਸਵੀਰ ਨਾਲ ਕੈਪਸ਼ਨ ਲਿਖੀ, ”ਇਹ ਤੁਹਾਡੀ ਬਿੱਲੀ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਵਾਲਾ ਸ਼ਾਨਦਾਰ ਐਤਵਾਰ ਹੈ।” ਉਸ ਨੇ ਹੈਸ਼ਟੈਗ ਵਿੱਚ ‘ਨੌਟਹੈਪੀਸੰਡੇ’ ਵੀ ਲਿਖਿਆ। ਇਨ੍ਹਾਂ ਤਸਵੀਰਾਂ ਵਿੱਚ ਆਲੀਆ ਧੁੱਪ ਦਾ ਨਿੱਘ ਮਾਣਦੀ ਦਿਖਾਈ ਦੇ ਰਹੀ ਹੈ, ਜਦੋਂਕਿ ਉਸ ਦੀ ਪਾਲਤੂ ਬਿੱਲੀ ਦਾ ਧਿਆਨ ਹੋਰ ਪਾਸੇ ਹੈ। ਆਲੀਆ ਨੇ ਕਈ ਸਮਾਗਮਾਂ ਦੌਰਾਨ ਕਿਹਾ ਹੈ ਕਿ ਐਡਵਰਡ ਉਸ ਦੇ ਸਭ ਤੋਂ ਕੀਮਤੀ ਤੋਹਫ਼ਿਆਂ ਵਿੱਚੋਂ ਇੱਕ ਹੈ। ਆਲੀਆ ਦੇ ‘ਸਟੂਡੈਂਟ ਆਫ ਦਿ ਯੀਅਰ’ ਵਿੱਚ ਸਹਿ-ਅਦਾਕਾਰ ਸਿਧਾਰਥ ਮਲਹੋਤਰਾ ਨੇ ਆਪਣੀ ਇੱਕ ਇੰਟਰਵਿਊ ਦੌਰਾਨ ਪ੍ਰੇਮੀਆਂ ਨੂੰ ਤੋਹਫ਼ੇ ਵਿੱਚ ਪਾਲਤੂ ਜਾਨਵਰ ਨਾ ਦੇਣ ਦਾ ਸੁਝਾਅ ਦਿੱਤਾ ਸੀ। ਇਸ ਤੋਂ ਮਗਰੋਂ ਪ੍ਰਸ਼ੰਸਕ ਕਿਆਸਅਰਾਈਆਂ ਲਗਾ ਰਹੇ ਸਨ ਕਿ ਹੋ ਸਕਦਾ ਹੈ ਕਿ ਆਲੀਆ ਦੀ ਪਾਲਤੂ ਬਿੱਲੀ ਸਿਧਾਰਥ ਵੱਲੋਂ ਦਿੱਤਾ ਗਿਆ ਤੋਹਫ਼ਾ ਹੋਵੇ। ‘ਡਾਰਲਿੰਗ’ ਦੀ ਅਦਾਕਾਰਾ ਅਕਸਰ ਐਡਵਰਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ। -ਏਐੱਨਆਈ