12.4 C
Alba Iulia
Wednesday, April 24, 2024

ਕੋਹਲੀ ਨੇ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ 25 ਹਜ਼ਾਰ ਦੌੜਾਂ ਬਣਾਈਆਂ

Must Read


ਨਵੀਂ ਦਿੱਲੀ: ਇੱਥੇ ਅੱਜ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਮੈਚ ਦੌਰਾਨ ਆਪਣੀਆਂ ਪ੍ਰਾਪਤੀਆਂ ਵਿੱਚ ਵਾਧਾ ਕਰਦੇ ਹੋਏ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਤੇਜ਼ੀ ਨਾਲ 25,000 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹੀ ਨਹੀਂ ਵਿਰਾਟ ਇਹ ਟੀਚਾ ਹਾਸਲ ਕਰਨ ਵਾਲਾ ਵਿਸ਼ਵ ਦਾ ਛੇਵਾਂ ਖਿਡਾਰੀ ਬਣ ਗਿਆ ਹੈ। ਅੱਜ ਦਾ ਇਹ ਮੈਚ ਭਾਰਤ ਨੇ ਛੇ ਦੌੜਾਂ ਨਾਲ ਜਿੱਤਿਆ ਹੈ। ਭਾਰਤੀ ਟੀਮ ਜਦੋਂ ਮੈਚ ਜਿੱਤਣ ਲਈ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ ਤਾਂ ਅੱਠ ਦੌੜਾਂ ‘ਤੇ ਬੱਲੇਬਾਜ਼ੀ ਕਰ ਰਹੇ ਕੋਹਲੀ ਨੇ ਪਾਰੀ ਦੇ 12ਵੇਂ ਓਵਰ ਵਿੱਚ ਨਾਥਨ ਲਿਓਨ ਖ਼ਿਲਾਫ਼ ਚੌਕਾ ਮਾਰ ਕੇ ਇਹ ਟੀਚਾ ਹਾਸਲ ਕੀਤਾ। ਕੋਹਲੀ ਦੇ ਕਰੀਅਰ ਦਾ ਇਹ 492ਵਾਂ ਕੌਮਾਂਤਰੀ ਮੈਚ ਸੀ। ਇਸ ਮੁਕਾਬਲੇ ਤੋਂ ਪਹਿਲਾਂ ਉਹ 25,000 ਦੌੜਾਂ ਦੇ ਅੰਕੜੇ ਤੋਂ 52 ਦੌੜਾਂ ਦੂਰ ਸੀ। ਉਸ ਨੇ ਪਹਿਲੀ ਪਾਰੀ ਵਿੱਚ 44 ਜਦਕਿ ਦੂਜੀ ਪਾਰੀ ਵਿੱਚ 20 ਦੌੜਾਂ ਬਣਾਈਆਂ। ਕੋਹਲੀ ਦੇ ਨਾਂ ਹੁਣ 25,012 ਕੌਮਾਂਤਰੀ ਦੌੜਾਂ ਹਨ। ਭਾਰਤੀ ਕ੍ਰਿਕਟ ਬੋਰਡ ਨੇ ਉਸ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ, ”ਇਕ ਹੋਰ ਪ੍ਰਾਪਤੀ। ਕੌਮਾਂਤਰੀ ਕ੍ਰਿਕਟ ‘ਚ 25,000 ਦੌੜਾਂ ਪੂਰੀਆਂ ਕਰਨ ‘ਤੇ ਵਿਰਾਟ ਕੋਹਲੀ ਨੂੰ ਵਧਾਈ। ਇਹ ਬੇਹੱਦ ਖਾਸ ਹੈ।” ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਟਵਿੱਟਰ ‘ਤੇ ਲਿਖਿਆ, ”ਵਿਰਾਟ ਕੋਹਲੀ ਨੂੰ ਸਭ ਤੋਂ ਵੱਧ ਤੇਜ਼ੀ ਨਾਲ 25,000 ਕੌਮਾਂਤਰੀ ਦੌੜਾਂ ਪੂਰੀਆਂ ਕਰਨ ਲਈ ਵਧਾਈ।” ਕੋਹਲੀ ਤੋਂ ਪਹਿਲਾਂ ਸਚਿਨ ਤੇਂਦੁਲਕਰ (664 ਮੈਚਾਂ ਵਿੱਚ 34357 ਦੌੜਾਂ), ਸ੍ਰੀਲੰਕਾ ਦਾ ਕੁਮਾਰ ਸੰਗਾਕਾਰਾ (594 ਮੈਚਾਂ ਵਿੱਚ 28016 ਦੌੜਾਂ) ਤੇ ਮਹੇਲਾ ਜੈਵਰਧਨੇ (652 ਮੈਚਾਂ ਵਿੱਚ 25957 ਦੌੜਾਂ), ਆਸਟਰੇਲੀਆ ਦਾ ਰਿਕੀ ਪੌਂਟਿੰਗ (560 ਮੈਚਾਂ ਵਿੱਚ 27483 ਦੌੜਾਂ) ਅਤੇ ਦੱਖਣੀ ਅਫਰੀਕਾ ਦਾ ਜੈਕਸ ਕੈਲਿਸ (519 ਮੈਚਾਂ ਵਿੱਚ 25534 ਦੌੜਾਂ) ਇਸ ਟੀਚੇ ਨੂੰ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਕੋਹਲੀ ਦੀਆਂ 106 ਟੈਸਟ ਮੈਚਾਂ ਵਿੱਚ 8195 ਦੌੜਾਂ, 271 ਇਕ ਰੋਜ਼ਾ ਮੈਚਾਂ ‘ਚ 12809 ਦੌੜਾਂ ਅਤੇ 115 ਟੀ20 ਮੈਚਾਂ ਵਿੱਚ 4008 ਦੌੜਾਂ ਹਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -