12.4 C
Alba Iulia
Thursday, March 28, 2024

ਜਵਾਨੀ ਿਵੱਚ ਅਭਿਸ਼ੇਕ ਵਰਗੇ ਲੱਗਦੇ ਸਨ ਬਿੱਗ ਬੀ

Must Read


ਮੁੰਬਈ: ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਆਪਣੀ ਇੱਕ ਪੁਰਾਣੀ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸ ‘ਤੇ ਪ੍ਰਸ਼ੰਸਕਾਂ ਨੇ ਕਿਹਾ ਕਿ ਉਹ ਆਪਣੇ ਪੁੱਤਰ ਅਭਿਸ਼ੇਕ ਬੱਚਨ ਵਰਗੇ ਲੱਗਦੇ ਹਨ। ਇਸ ਤਸਵੀਰ ਵਿੱਚ ਉਨ੍ਹਾਂ ਕਾਲਾ ਕੋਟ ਪਹਿਨਿਆ ਤੇ ਹੱਥ ਵਿੱਚ ਚਾਹ ਦਾ ਕੱਪ ਫੜਿਆ ਹੋਇਆ ਹੈ। ਉਨ੍ਹਾਂ ਕਿਹਾ, ”ਕਦੇ ਇਹ ਵੀ ਦਿਨ ਸਨ… ਚਾਹ ?” ਅਮਿਤਾਭ ਦੀ ਇਸ ਤਸਵੀਰ ‘ਤੇ ਪ੍ਰਸ਼ੰਸਕ ਪ੍ਰਤੀਕਿਰਿਆਵਾਂ ਦੇ ਰਹੇ ਹਨ। ਰੋਹਿਤ ਬੌਸ ਨੇ ਕਿਹਾ, ‘ਹਮੇਸ਼ਾ ਤਿੱਖੀ ਨਜ਼ਰ..!” ਇੱਕ ਪ੍ਰਸ਼ੰਸਕ ਨੇ ਆਖਿਆ, ”ਸੁਪਰਸਟਾਰ ਅਭਿਸ਼ੇਕ ਬੱਚਨ ਵਰਗੇ ਲੱਗ ਰਹੇ ਹੋ।” ਇੱਕ ਹੋਰ ਨੇ ਕਿਹਾ, ”ਐਨੇ ਸੋਹਣੇ ਕਿ ਅਭਿਸ਼ੇਕ ਲੱਗ ਰਹੇ ਹੋ।” ਇੱਕ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ, ”ਮੈਨੂੰ ਲੱਗਿਆ ਕਿ ਇਹ ਅਭਿਸ਼ੇਕ ਬੱਚਨ ਹੈ।” ਪ੍ਰਸ਼ੰਸਕਾਂ ਨੂੰ ਹਮੇਸ਼ਾ ਅਮਿਤਾਭ ਦੀ ਨਵੀਂ ਪੋਸਟ ਦੀ ਉਡੀਕ ਰਹਿੰਦੀ ਹੈ। ਅਮਿਤਾਭ ਹਾਲ ਹੀ ਵਿੱਚ ਸੂਰਜ ਬੜਜਾਤੀਆ ਦੀ ਪਰਿਵਾਰਕ ਮਨੋਰੰਜਨ ਫ਼ਿਲਮ ‘ਊਂਚਾਈ’ ਵਿੱਚ ਨਜ਼ਰ ਆਏ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਬੋਮਨ ਇਰਾਨੀ, ਅਨੁਪਮ ਖੇਰ, ਨੀਨਾ ਗੁਪਤਾ, ਸਾਰਿਕਾ ਅਤੇ ਪ੍ਰਨਿਤੀ ਚੋਪੜਾ ਨੇ ਵੀ ਕੰਮ ਕੀਤਾ ਹੈ। ਬਿੱਗ ਬੀ ਆਪਣੀ ਅਗਲੀ ਫ਼ਿਲਮ ‘ਪ੍ਰਾਜੈਕਟ ਕੇ’ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਪ੍ਰਭਾਸ ਤੇ ਦੀਪਿਕਾ ਪਾਦੂਕੋਣ ਵੀ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -