ਪੱਤਰ ਪ੍ਰੇਰਕ
ਲਹਿਰਾਗਾਗਾ, 1 ਮਾਰਚ
ਇੱਥੋਂ ਨੇੜਲੇ ਗੁਰੂ ਤੇਗ ਬਹਾਦਰ ਕਾਲਜ ਫਾਰ ਵੀਮੈਨ ਲਹਿਲ ਖੁਰਦ ਦੀ ਚੌਦਵੀਂ ਸਾਲਾਨਾ ਅਥਲੈਟਿਕ ਮੀਟ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਈ ਵਿੱਚ ਕਰਵਾਈ ਗਈ। ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਅਥਲੈਟਿਕ ਮੀਟ ਦੀ ਸ਼ੂੁਰੁਆਤ ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾ ਕੇ ਅਤੇ ਮਾਰਚ ਪਾਸਟ ਦੀ ਸਲਾਮੀ ਲੈ ਕੇ ਕੀਤੀ ਗਈ। ਇਸ ਮੌਕੇ ਡਾ. ਇੰਦਰਜੀਤ ਗਰਗ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਜ਼ਰੂਰੀ ਅੰਗ ਹੁੰਦੀਆਂ ਹਨ । ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜ਼ੇਸ ਕੁਮਾਰ ਨੇ ਕਿਹਾ ਕਿ ਖੇਡਾਂ ਜਿੱਥੇ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ ਉੱਥੇ ਨਸ਼ੇ ਵਰਗੀਆਂ ਬੁਰੀਆਂ ਆਦਤਾਂ ਤੋਂ ਵੀ ਦੂਰ ਰੱਖਦੀਆਂ ਹਨ। ਅਥਲੈਟਿਕਸ ਵਿੱਚੋਂ 100 ਮੀਟਰ ਦੀ ਦੌੜ ਵਿੱਚ ਕੰਨੂ ਪਿ੍ਰਆ, 200 ਮੀਟਰ ਦੌੜ ਵਿੱਚ ਹਰਪ੍ਰੀਤ ਕੌਰ, ਸ਼ਾਟਪੁਟ ਵਿੱਚ ਕੰਨੂ ਪ੍ਰੀਆ, ਡਿਸਕ ਥਰੋਅ ਵਿੱਚ ਸਵੀਨ ਅਰੋੜਾ, ਰਿਲੇਅ ਰੇਸ ਵਿੱਚ ਮਨਦੀਪ, ਅਮਨ, ਕਮਲਜੋਤ ਅਤੇ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਸਿਲ ਕੀਤਾ। ਇਸ ਦੌਰਾਨ ਕੰਨੂ ਪ੍ਰੀਆ ਨੂੰ ਬੈਸਟ ਅਥਲੀਟ ਚੁਣਿਆ ਗਿਆ ਅਤੇ ਰਨਰ ਅੱਪ ਹਰਪ੍ਰੀਤ ਰਹੀ। ਜੇਤੂਆਂ ਨੂੰ ਮੈਡਲ, ਟਰਾਫੀਆ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ।