12.4 C
Alba Iulia
Monday, April 29, 2024

ਓਪਨ ਕਬੱਡੀ: ਰੱਤਾਥੇਹ ਨੂੰ ਹਰਾ ਕੇ ਧੂਹੜ ਦੀ ਟੀਮ ਜੇਤੂ

Must Read


ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ/ਲਹਿਰਾਗਾਗਾ 1 ਮਾਰਚ

ਸ਼ਹੀਦ ਸੂਬੇਦਾਰ ਗੁਰਦਿਆਲ ਸਿੰਘ ਸਪੋਰਟਸ ਕਲੱਬ ਵੱਲੋਂ ਸਮੂਹ ਗੰਢੂਆਂ ਪਿੰਡ ਅਤੇ ਐਨਆਰਆਈ ਦੇ ਸਹਿਯੋਗ ਨਾਲ ਕਲੱਬ ਦੇ ਸਰਪ੍ਰਸਤ ਰਮੇਸ਼ ਬਾਵਾ, ਨੰਬਰਦਾਰ ਜੈਲੀ ਤੇ ਪ੍ਰਧਾਨ ਪ੍ਰਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ ਦੋ ਰੋਜ਼ਾ ਕਬੱਡੀ ਕੱਪ ਅਮਿੱਟ ਪੈੜਾ ਛੱਡਦਾ ਹੋਇਆ। ਇਸ ਕਬੱਡੀ ਕੱਪ ਦੌਰਾਨ ਓਪਨ ਕਬੱਡੀ ਦੀ ਟੀਮ ਵਿੱਚ ਪਿੰਡ ਧੂਹੜ ਦੀ ਟੀਮ ਨੇ ਰੱਤਾਥੇਹ ਦੀ ਟੀਮ ਨੂੰ ਹਰਾ ਕੇ 71 ਹਜ਼ਾਰ ਦਾ ਨਕਦ ਇਨਾਮ ਜਿੱਤਿਆ, ਜਦ ਕਿ ਰੱਤਾਥੇਹ ਦੀ ਟੀਮ ਨੂੰ 51 ਹਜ਼ਾਰ ਰੁਪਏ ਦੇ ਨਕਦ ਇਨਾਮ ‘ਤੇ ਹੀ ਸਬਰ ਕਰਨਾ ਪਿਆ। 45 ਕਿਲੋ ਦੇ ਮੁਕਾਬਲੇ ਵਿੱਚ ਹੀਰਕੇ ਦੀ ਟੀਮ ਨੇ ਆਲੀਕੇ ਦੀ ਟੀਮ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ। ਕਬੱਡੀ 57 ਕਿਲੋਗ੍ਰਾਮ ਕਣਕਵਾਲ ਭੰਗੂਆਂ ਦੀ ਟੀਮ ਨੇ ਛਾਤਰ ਦੀ ਟੀਮ ਨੂੰ ਹਰਾ ਕੇ ਪਹਿਲੇ ਸਥਾਨ ਤੇ ਕਬਜ਼ਾ ਕੀਤਾ, ਕਬੱਡੀ 75 ਕਿਲੋ ਵਿੱਚ ਜਿਉਂਦ ਦੀ ਟੀਮ ਨੇ ਰਾਮਪੁਰਾ ਦੀ ਟੀਮ ਨੂੰ ਹਰਾਇਆ। ਕਬੱਡੀ ਵਿੱਚ ਸਰਵੋਤਮ ਰੇਡਰ ਅਮਿਤ ਧਨੌਰੀ ਅਤੇ ਸਰਵੋਤਮ ਜਾਫੀ ਦਾ ਖਿਤਾਬ ਰੱਜੀ ਭੁਲਣ ਨੂੰ ਮਿਲਿਆ। ਇਸ ਕਬੱਡੀ ਕੱਪ ਵਿੱਚ ਵਿਸ਼ੇਸ ਤੌਰ ‘ਤੇ ਪੁੱਜੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ, ਗਾਇਕ ਰੌਸ਼ਨ ਪ੍ਰਿੰਸ, ਅਦਾਕਾਰ ਹਾਰਬੀ ਸੰਘਾ, ਉੱਘੇ ਗਾਇਕ ਸਤਨਾਮ ਪੰਜਾਬੀ, ਅਦਾਕਾਰ ਲੱਕੀ ਧਾਲੀਵਾਲ, ਮਨਜੀਤ ਸਿੰਘ ਸੰਧੂ ਓਐਸਡੀ ਮੁੱਖ ਮੰਤਰੀ, ਪੁਸ਼ਪਿੰਦਰ ਸਿੰਘ ਡੀਐਸਪੀ ਲਹਿਰਾਗਾਗਾ, ਗੁਰਜੀਤ ਸਿੰਘ ਚਹਿਲ, ਐੱਨਆਰਆਈ ਰੌਬੀ ਰਾਣਾ ਬੈਨੀਪਾਲ ਆਸਟ੍ਰੇਲੀਆ, ਮਨਪ੍ਰੀਤ ਮਿੰਟੀ ਆਸਟ੍ਰੇਲੀਆ, ਸੱਤਾ ਬੈਨੀਪਾਲ ਆਸਟ੍ਰੇਲੀਆ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਧਰਮਾ ਹਰਿਆਊ ਤੇ ਹੋਰ ਕਬੱਡੀ ਕਮੈਂਟਰਾਂ ਨੇ ਖੂਬਸੂਰਤ ਸ਼ਾਇਰੋ ਸ਼ਾਇਰੀ ਨਾਲ ਚੰਗਾ ਰੰਗ ਬੰਨ੍ਹਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -