ਮੁੰਬਈ: ਅਦਾਕਾਰ ਸ਼ਰਦ ਕੇਲਕਰ ਫਿਲਮ ‘ਚੋਰ ਨਿਕਲ ਕੇ ਭਾਗਾ’ ਵਿੱਚ ਅਦਾਕਾਰਾ ਯਾਮੀ ਗੌਤਮ ਨਾਲ ਦਿਖਾਈ ਦੇਵੇਗਾ। ਨਿਰਦੇਸ਼ਕ ਅਜੈ ਸਿੰਘ ਦੀ ਇਸ ਸਸਪੈਂਸ ਫਿਲਮ ਦਾ ਹਿੱਸਾ ਬਣਨ ਦੀ ਖੁਸ਼ੀ ਸਾਂਝੀ ਕਰਦਿਆਂ ਅਦਾਕਾਰ ਨੇ ਕਿਹਾ, ‘ਇਸ ਫਿਲਮ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ।’ ਜ਼ਿਕਰਯੋਗ ਹੈ ਕਿ ਅਦਾਕਾਰ ਨੇ ਹੁਣ ਤੱਕ ‘ਰਾਤ ਹੋਨੇ ਕੋ ਹੈ’, ‘ਸਾਤ ਫੇਰੇ: ਸਲੋਨੀ ਕਾ ਸਫ਼ਰ’, ‘ਪਤੀ ਪਤਨੀ ਔਰ ਵੋਹ’, ‘ਬੈਰੀ ਪੀਆ’ ਵਰਗੇ ਟੀਵੀ ਸ਼ੋਅ ਤੇ ‘ਹਲਚਲ’, ‘1920: ਐਵਿਲ ਰਿਟਰਨਜ਼’, ‘ਹਾਊਸਫੁਲ 4’ ਤੇ ‘ਤਾਨਾਜੀ’ ਵਰਗੀਆਂ ਫਿਲਮਾਂ ਵਿੱਚ ਬਾਕਮਾਲ ਪੇਸ਼ਕਾਰੀਆਂ ਦਿੱਤੀਆਂ ਹਨ। ਅਦਾਕਾਰ ਨੇ ਕਿਹਾ ਕਿ ਉਸ ਨੂੰ ਯਾਮੀ ਗੌਤਮ ਤੇ ਸਨੀ ਕੌਸ਼ਲ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੋਵੇਗੀ। ਇਸ ਫਿਲਮ ਦਾ ਨਿਰਮਾਣ ਮੈਡੌਕ ਫਿਲਮਜ਼ ਵੱਲੋਂ ਕੀਤਾ ਜਾ ਰਿਹਾ ਹੈ ਤੇ ਫਿਲਮ ਦੀ ਕਹਾਣੀ ਸਿਰਾਜ ਅਹਿਮਦ ਵੱਲੋਂ ਲਿਖੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ਰਦ ਕੇਲਕਰ ਛੇਤੀ ਹੀ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਨਵੀਂ ਫਿਲਮ ਵਿੱਚ ਪੁਲੀਸ ਵਾਲੇ ਦੇ ਕਿਰਦਾਰ ਵਿੱਚ ਵੀ ਨਜ਼ਰ ਆਵੇਗਾ। ਇਸ ਦੇ ਨਾਲ ਹੀ ਉਹ ਔਡੀਬਲ ਦੇ ਮਾਰਲਵਜ਼ ਵੇਸਟਲੈਂਡਰਜ਼ ਦੇ ਹਿੰਦੀ ਰੂਪਾਂਤਰਣ ਵਿੱਚ ਵੋਲਵਰੀਨ ਦੇ ਕਿਰਦਾਰ ਨੂੰ ਆਵਾਜ਼ ਵੀ ਦੇਵੇਗਾ। -ਆਈਏਐੱਨਐੱਸ