12.4 C
Alba Iulia
Monday, April 29, 2024

ਦਿਲਜੀਤ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ: ਪਰਿਨੀਤੀ

Must Read


ਮੁੰਬਈ: ਅਦਾਕਾਰਾ ਪਰਿਨੀਤੀ ਚੋਪੜਾ ਆਪਣੀ ਆਉਣ ਵਾਲੀ ਫਿਲਮ ‘ਚਮਕੀਲਾ’ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਕੰਮ ਕਰ ਰਹੀ ਹੈ। ਉਹ ਦਿਲਜੀਤ ਨਾਲ ਕੰਮ ਕਰ ਕੇ ਕਾਫੀ ਖ਼ੁਸ਼ ਨਜ਼ਰ ਆਈ ਅਤੇ ਉਸ ਨੇ ਕਿਹਾ ਕਿ ਉਸ ਨੂੰ ਦਿਲਜੀਤ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ, ਜਿਸ ਲਈ ਅਦਾਕਾਰਾ ਨੇ ਉਸ ਦਾ ਧੰਨਵਾਦ ਵੀ ਕੀਤਾ। ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਮਗਰੋਂ ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕਰਦਿਆਂ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ, ਅਦਾਕਾਰਾ ਪਰਿਨੀਤੀ ਚੋਪੜਾ ਅਤੇ ਫਿਲਮ ਦੀ ਟੀਮ ਦੀ ਸ਼ਲਾਘਾ ਕੀਤੀ। ਇਮਤਿਆਜ਼ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਉਸ ਨੇ ਲਿਖਿਆ, ”ਇਮਤਿਆਜ਼ ਅਲੀ ਸਰ ਬਹੁਤ ਪਿਆਰ ਜੀ। ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ। ਬਹੁਤ ਚੰਗਾ ਲੱਗਾ ਕੰਮ ਕਰ ਕੇ। ਸਾਰੀ ਟੀਮ ਦਾ ਦਿਲੋਂ ਧੰਨਵਾਦ। ਬਹੁਤ ਮਿਹਨਤ ਕੀਤੀ ਸਾਰਿਆਂ ਨੇ। ਭੁੱਲ ਚੁੱਕ ਲਈ ਮੁਆਫੀ।” ਇਸ ਮਗਰੋਂ ਪਰਿਨੀਤੀ ਨੇ ਵੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, ”ਮੇਰੇ ਪਸੰਦੀਦਾ ਇਨਸਾਨ, ਸਭ ਤੋਂ ਵਧੀਆ ਲੜਕੇ ਅਤੇ ਮੇਰੇ ਸਾਥੀ ਦਿਲਜੀਤ। ਅਖੀਰ ‘ਚਮਕੀਲਾ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ। ਬਹੁਤ ਕਮਾਲ ਦਾ ਕੰਮ ਕੀਤਾ ਹੈ। ਹੋਰ ਕੋਈ ਵੀ ਮੇਰਾ ਚਮਕੀਲਾ ਨਹੀਂ ਬਣ ਸਕਦਾ ਸੀ। ਬਹੁਤ ਪਿਆਰ ਅਮਰਜੋਤ।” -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -