ਮੁੰਬਈ: ਸੋਸ਼ਲ ਮੀਡੀਆ ‘ਤੇ ਇੱਕ ਯੂਜ਼ਰ ਨੇ ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੀ ਤੁਲਨਾ ‘ਦਿ ਲਾਸਟ ਆਫ ਅਸ’ ਫਿਲਮ ਦੇ ਸਟਾਰ ਪੇਦਰੋ ਪਾਸਕਲ ਨਾਲ ਕੀਤੀ ਹੈ। ਟਵਿੱਟਰ ‘ਤੇ ਯੂਜ਼ਰ ਨੇ ਜਿੰਮੀ ਅਤੇ ਪਾਸਕਲ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਜਿੰਮੀ ਸ਼ੇਰਗਿੱਲ ਮੁੱਛਾਂ ਨੂੰ ਤਾਅ ਦਿੰਦਾ ਨਜ਼ਰ ਆ ਰਿਹਾ ਹੈ। ਇਸ ਯੂਜ਼ਰ ਨੇ ਕੈਪਸ਼ਨ ਵਿਚ ਲਿਖਿਆ, ‘ਮਾਂ ਨੇ ਕਿਹਾ ਸੀ ਕਿ ਪੇਦਰੋ ਪਾਸਕਲ ਬਿਲਕੁਲ ਜਿੰਮੀ ਸ਼ੇਰਗਿੱਲ ਵਰਗਾ ਲੱਗਦਾ ਹੈ ਅਤੇ ਹੁਣ ਮੈਂ ਕੁਝ ਉਲਝਣ ਵਿੱਚ ਹਾਂ।’ ਜਿਮੀ ਨੇ ਪੋਸਟ ਨੂੰ ਰੀ-ਟਵੀਟ ਕਰਦਿਆਂ ਸੰਦੇਸ਼ ਭੇਜਿਆ ਜਿਸ ਵਿਚ ਉਸ ਨੇ ਲਿਖਿਆ, ‘ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।’ ਇਸ ਦੇ ਨਾਲ ਹੀ ਜਿੰਮੀ ਨੇ ਹੱਥ ਜੋੜਦਿਆਂ ਤੇ ਹੱਸਦਿਆਂ ਦੀ ਇਮੋਜੀ ਵੀ ਸਾਂਝੀ ਕੀਤੀ। 52 ਸਾਲਾ ਸ਼ੇਰਗਿੱਲ ਨੇ ਆਖਰੀ ਵਾਰ ਸੁਦੀਪਤੋ ਸਰਕਾਰ ਦੀ ‘ਅਪ੍ਰੇਸ਼ਨ ਮੇਅਫੇਅਰ’ ਵਿੱਚ ਕੰਮ ਕੀਤਾ ਸੀ। ਜਿੰਮੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1996 ‘ਚ ਆਈ ਫਿਲਮ ‘ਮਾਚਿਸ’ ਨਾਲ ਕੀਤੀ ਸੀ। ਉਸ ਨੇ ਬਾਅਦ ਵਿੱਚ ‘ਮੁਹੱਬਤੇਂ’, ‘ਮੇਰੇ ਯਾਰ ਕੀ ਸ਼ਾਦੀ ਹੈ’, ‘ਮੁੰਨਾ ਬਾਈ ਐੱਮਬੀਬੀਐੱਸ’, ‘ਹਮ ਤੁਮ’, ‘ਏ ਵੈਡਨਸਡੇਅ’ ‘ਤਨੂ ਵੈਡਜ਼ ਮਨੂ’ ‘ਸਪੈਸ਼ਲ 26’, ‘ਮਾਈ ਨੇਮ ਇਜ਼ ਖਾਨ’ ਆਦਿ ਫਿਲਮਾਂ ਵਿਚ ਕੰਮ ਕੀਤਾ। -ਆਈਏਐੱਨਐੱਸ