12.4 C
Alba Iulia
Saturday, April 27, 2024

‘ਛਤਰਪਤੀ’ ਦਾ ਹਿੰਦੀ ਰੀਮੇਕ 12 ਮਈ ਨੂੰ ਹੋਵੇਗਾ ਰਿਲੀਜ਼

Must Read


ਮੁੰਬਈ: ਐੱਸਐੱਸ ਰਾਜਾਮੌਲੀ ਦੀ ਤੇਲਗੂ ਫਿਲਮ ‘ਛਤਰਪਤੀ’ ਦਾ ਹਿੰਦੀ ਰੀਮੇਕ 12 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਦਿੱਤੀ ਗਈ ਹੈ। ਵਪਾਰ ਵਿਸ਼ਲੇਸ਼ਕ ਤਰੁਨ ਆਦਰਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਦੱਸਿਆ, ‘ਐੱਸਐੱਸ ਰਾਜਾਮੌਲੀ ਵੱਲੋਂ ਤਿਆਰ ਤੇਲਗੂ ਫਿਲਮ ‘ਛਤਰਪਤੀ’ ਦਾ ਹਿੰਦੀ ਰੀਮੇਕ 12 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।’ ਇਸ ਫਿਲਮ ਰਾਹੀਂ ਤੇਲਗੂ ਅਦਾਕਾਰ ਸ੍ਰੀਨਿਵਾਸ ਬੇਲਾਮਕੋਂਡਾ ਹਿੰਦੀ ਸਿਨੇਮਾ ਵਿੱਚ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਫਿਲਮ ਦੀ ਹਿੰਦੀ ਰੀਮੇਕ ਵੀ ਵਿਨਾਇਕ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਫਿਲਮ ਦੇ ਪੋਸਟਰ ਵਿੱਚ ਸ੍ਰੀਨਿਵਾਸ ਸਮੁੰਦਰ ਵਿੱਚ ਖੜ੍ਹਾ ਦਿਖਾਈ ਦੇ ਰਿਹਾ ਹੈ। ਪੋਸਟਰ ਵਿੱਚ ਅਦਾਕਾਰ ਦੀ ਪਿੱਠ ਦਿਖਾਈ ਦੇ ਰਹੀ ਹੈ ਤੇ ਚਿਹਰਾ ਹਾਲੇ ਨਸ਼ਰ ਨਹੀਂ ਕੀਤਾ ਗਿਆ। 2005 ਵਿੱਚ ਆਈ ਤੇਲਗੂ ਫਿਲਮ ਵਿੱਚ ਪ੍ਰਭਾਸ ਤੇ ਸ਼੍ਰੀਆ ਸਰਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -