12.4 C
Alba Iulia
Monday, May 6, 2024

ਜੈਕਲਿਨ ਵੱਲੋਂ ਫਿਲਮ ‘ਫ਼ਤਹਿ’ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ

Must Read


ਮੁੰਬਈ: ਅਦਾਕਾਰਾ ਜੈਕਲੀਨ ਫਰਨਾਂਡੇਜ਼ ਨੇ ਆਪਣੀ ਫਿਲਮ ‘ਫ਼ਤਹਿ’ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਹੈ। ਅਦਾਕਾਰਾ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਸ਼ੂਟਿੰਗ ਦਾ ਪਹਿਲਾ ਹਿੱਸਾ ਸਮਾਪਤ ਕੀਤਾ, ਜਿਥੇ ਉਸ ਨੇ ਫਿਲਮ ਦੇ ਅਮਲੇ ਨਾਲ ਇਸ ਪਵਿੱਤਰ ਸ਼ਹਿਰ ਦਾ ਆਨੰਦ ਵੀ ਮਾਣਿਆ। ਇਸ ਦੌਰਾਨ ਜੈਕਲਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਜ਼ੀਜ਼ ਪੰਜਾਬੀ ਖਾਣੇ ਅਤੇ ਲੱਸੀ ਦਾ ਸਵਾਦ ਲੈਣ ਮੌਕੇ ਦੀਆਂ ਕੁਝ ਤਸਵੀਰਾਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਅਦਾਕਾਰਾ ਨੇ ਲਿਖਿਆ, ‘ਧੰਨਵਾਦ ਅੰਮ੍ਰਿਤਸਰ…ਫਿਲਮ ਫ਼ਤਹਿ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ।’ ਇਸ ਫਿਲਮ ਵਿੱਚ ਜੈਕਲੀਨ ਨਾਲ ਸੋਨੂ ਸੂਦ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਜੈਕਲੀਨ ਵਿਦੁਤ ਜਾਮਵਾਲ ਤੇ ਅਰਜੁਨ ਰਾਮਪਾਲ ਨਾਲ ‘ਕ੍ਰੈਕ’ ਵਿੱਚ ਵੀ ਕੰਮ ਕਰ ਰਹੀ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -