ਬਾਰਸੀਲੋਨਾ, 14 ਅਪਰੈਲ
ਰਾਫੇਲ ਨਡਾਲ ਨੇ ਬਾਰਸੀਲੋਨਾ ਓਪਨ ਨਾ ਖੇਡਣ ਦਾ ਫ਼ੈਸਲਾ ਲਿਆ ਹੈ। ਨਡਾਲ ਨੇ ਕਿਹਾ ਕਿ ਜਨਵਰੀ ਵਿੱਚ ਆਸਟਰੇਲੀਆ ਓਪਨ ਖੇਡਦੇ ਸਮੇਂ ਉਹ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਉਹ ਪੂਰੀ ਤਰ੍ਹਾਂ ਨਹੀਂ ਉਭਰਿਆ। ਇਸ ਸੱਟ ਕਾਰਨ ਉਹ ਇੰਡੀਅਨ ਵੇਲਜ਼, ਮਿਆਮੀ ਅਤੇ ਮੋਂਟੇ ਕਾਰਲੋ ਟੂਰਨਾਮੈਂਟਾਂ ਵਿੱਚ ਵੀ ਹਿੱਸਾ ਨਹੀਂ ਲੈ ਸਕਿਆ ਸੀ। ਉਸ ਨੇ ਟਵੀਟ ਕੀਤਾ, ”ਬਾਰਸੀਲੋਨਾ ਮੇਰੇ ਲਈ ਵਿਸ਼ੇਸ਼ ਟੂਰਨਾਮੈਂਟ ਹੈ ਕਿਉਂਕਿ ਇਹ ਮੇਰਾ ਅਪਣਾਇਆ ਹੋਇਆ ਕਲੱਬ ਹੈ। ਘਰ ਵਿੱਚ ਖੇਡਣ ਹਮੇਸ਼ਾ ਖਾਸ ਹੁੰਦਾ ਹੈ ਪਰ ਮੈਂ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਾਂ।”