ਮਾਸਕੋ, 18 ਅਪਰੈਲ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿੱਚ ਲੜ ਰਹੇ ਰੂਸੀ ਫੌਜਾਂ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਹੈ। ਅੱਜ ਤੜਕੇ ਕ੍ਰੈਮਲਿਨ ਵੱਲੋਂ ਜਾਰੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪੂਤਿਨ ਦੱਖਣੀ ਖੇਰਸਾਨ ਖੇਤਰ ਵਿੱਚ ਰੂਸੀ ਫੌਜਾਂ ਦੇ ਕਮਾਂਡ ਸੈਂਟਰ ਦਾ ਦੌਰਾ ਕਰ ਰਹੇ ਹਨ। ਦੇਖਿਆ ਜਾ ਰਿਹਾ ਹੈ ਕਿ ਪੂਤਿਨ ਵੱਡੇ ਫੌਜੀ ਅਧਿਕਾਰੀਆਂ ਤੋਂ ਰਿਪੋਰਟ ਲੈ ਰਹੇ ਹਨ। ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਉੱਥੇ ਸਥਿਤ ‘ਰਸ਼ੀਅਨ ਨੈਸ਼ਨਲ ਗਾਰਡ’ ਦੇ ਮੁੱਖ ਦਫ਼ਤਰ ਲਈ ਲੁਹਾਨਸਕ ਖੇਤਰ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਲਈ ਰਵਾਨਾ ਹੋਏ।