12.4 C
Alba Iulia
Friday, March 29, 2024

ਬੌਬੀ ਦਿਓਲ ਤੇ ਰਣਬੀਰ ਕਪੂਰ ਵੱਲੋਂ ‘ਐਨੀਮਲ’ ਦੀ ਸ਼ੂਟਿੰਗ ਮੁਕੰਮਲ

Must Read


ਮੁੰਬਈ: ਅਦਾਕਾਰ ਬੌਬੀ ਦਿਓਲ ਤੇ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਇਸ ਸਬੰਧੀ ਵਾਇਰਲ ਹੋਈ ਇੱਕ ਵੀਡੀਓ ਵਿੱਚ ਦੋਵੇਂ ਅਦਾਕਾਰ ਸ਼ੂਟਿੰਗ ਮੁਕੰਮਲ ਹੋਣ ਮਗਰੋਂ ਕੇਕ ਕੱਟ ਕੇ ਖੁਸ਼ੀ ਸਾਂਝੀ ਕਰਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਕਿਸੇ ਠੰਢੀ ਥਾਂ ਦੀ ਹੈ, ਜਿਥੇ ਫਿਲਮ ਦਾ ਸਾਰਾ ਅਮਲਾ ਖੁਸ਼ੀ ਮਨਾਉਂਦਾ ਦਿਖਾਈ ਦੇ ਰਿਹਾ ਹੈ। ਇਸ ਮੌਕੇ ਅਦਾਕਾਰ ਬੌਬੀ ਦਿਓਲ ਨੇ ਕਿਹਾ, ‘ਫਿਲਮ ਦੇ ਸੈੱਟ ‘ਤੇ ਬਿਤਾਇਆ ਹਰ ਪਲ ਬਹੁਤ ਹੀ ਖਾਸ ਸੀ। ਰਣਬੀਰ ਇੱਕ ਬਾਕਮਾਲ ਸਹਿ-ਕਲਾਕਾਰ ਹੈ ਤੇ ਇਸ ਫਿਲਮ ਦਾ ਸਾਰਾ ਹੀ ਅਮਲਾ ਬਹੁਤ ਕਮਾਲ ਦਾ ਹੈ। ਮੈਂ ਇਸ ਫਿਲਮ ਦੇ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।’ ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਬੌਬੀ ਦਿਓਲ ਡੀਲ ਡੌਲ ਵਾਲੇ ਅਵਤਾਰ ਵਿੱਚ ਦਿਖਾਈ ਦੇ ਰਿਹਾ ਹੈ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੇ ਟੀ-ਸੀਰੀਜ਼, ਮੁਰਾਦ ਖੇਤਾਨੀ ਦੇ ਸਿਨੇ-1 ਸਟੂਡੀਓਜ਼ ਅਤੇ ਪ੍ਰਣਯ ਰੈੱਡੀ ਵਾਂਗਾ ਦੇ ਭਦ੍ਰਕਾਲੀ ਪਿਕਚਰਜ਼ ਦੇ ਬੈਨਰ ਹੇਠ ਕੀਤਾ ਗਿਆ ਹੈ। ਇਸ ਫਿਲਮ ਵਿੱਚ ਅਨਿਲ ਕਪੂਰ ਤੇ ਰਸ਼ਮਿਕਾ ਮੰਦਾਨਾ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫਿਲਮ ਰਿਲੀਜ਼ ਕਰਨ ਲਈ ਹਾਲ ਦੀ ਘੜੀ 15 ਅਗਸਤ ਦੀ ਮਿਤੀ ਤੈਅ ਕੀਤੀ ਗਈ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -