ਮੁੰਬਈ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਲਈ ਅੱਜ ਐਤਵਾਰ ਦੀ ਸਵੇਰ ਯਾਦਗਾਰੀ ਰਹੀ, ਕਿਉਂਕਿ ਅਦਾਕਾਰਾ ਦੇ ਛੋਟੇ ਪੁੱਤਰ ਜਹਾਂਗੀਰ ਨੇ ਉਸ ਨੂੰ ਨਾਸ਼ਤਾ ਪਰੋਸ ਕੇ ਦਿੱਤਾ। ਇਸ ਸਬੰਧੀ ਕਰੀਨਾ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਜੇਹ ਗੋਡਿਆ ਭਾਰ ਬੈਠਿਆ ਦਿਖਾਈ ਦੇ ਰਿਹਾ ਹੈ। ਉਸ ਦੇ ਅੱਗੇ ਇੱਕ ਪਲੇਟ ਵਿੱਚ ਪਈ ਹੈ, ਜਿਸ ਵਿੱਚ ਪੋਹਾ, ਕੌਫ਼ੀ ਅਤੇ ਧਨੀਏ ਦੀ ਚਟਨੀ ਸਮੇਤ ਹੋਰ ਪਦਾਰਥ ਪਏ ਹਨ। ਉਹ ਕਰੀਨਾ ਦੀ ਪਲੇਟ ਵਿੱਚ ਚਟਨੀ ਪਾਉਂਦਾ ਦਿਖਾਈ ਦੇ ਰਿਹਾ ਹੈ। ਕਰੀਨਾ ਨੇ ਤਸਵੀਰ ਦੀ ਕੈਪਸ਼ਨ ਲਿਖਦਿਆਂ ਆਖਿਆ, ‘ਅੱਜ ਮੇਰੇ ਜੇਹ ਬਾਬਾ ਨੇ ਮੈਨੂੰ ਨਾਸ਼ਤਾ ਪਰੋਸ ਕੇ ਦਿੱਤਾ।” ਜ਼ਿਕਰਯੋਗ ਹੈ ਕਿ ਕਰੀਨਾ ਅਤੇ ਸੈਫ ਅਲੀ ਖਾਨ ਦੇ ਘਰ ਸਾਲ 2021 ਵਿੱਚ ਉਨ੍ਹਾਂ ਦੇ ਛੋਟੇ ਪੁੱਤਰ ਜਹਾਂਗੀਰ ਨੇ ਜਨਮ ਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਵੱਡੇ ਪੁੱਤਰ ਤੈਮੂਰ ਨੇ ਸਾਲ 2016 ਵਿੱਚ ਜਨਮ ਲਿਆ ਸੀ। ਗ਼ੌਰਤਲਬ ਹੈ ਕਿ ਕਰੀਨਾ ਛੇਤੀ ਹੀ ਫਿਲਮ ‘ਦਿ ਕ੍ਰਿਊ’ ਵਿੱਚ ਦਿਖਾਈ ਦੇਵੇਗੀ, ਜਿਸ ਵਿੱਚ ਉਸ ਨਾਲ ਕ੍ਰਿਤੀ ਸੈਨਨ, ਦਿਲਜੀਤ ਦੋਸਾਂਝ ਤੇ ਤੱਬੂ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ ਤਿੰਨ ਔਰਤਾਂ ਦੀ ਕਹਾਣੀ ਹੈ, ਜੋ ਏਅਰਲਾਈਨ ਸਨਅਤ ਦੀ ਪਿੱਠਭੂਮੀ ‘ਤੇ ਆਧਾਰਿਤ ਹੈ। -ਆਈਏਐੱਨਐੱਸ