12.4 C
Alba Iulia
Friday, April 26, 2024

ਆਯੂਸ਼ਮਾਨ ਖੁਰਾਣਾ ਦੀ ਫਿਲਮ ‘ਡਰੀਮ ਗਰਲ 2’ ਦੀ ਰਿਲੀਜ਼ ਮੁੜ ਅੱਗੇ ਪਈ

Must Read


ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਣਾ ਦੀ ਫਿਲਮ ‘ਡਰੀਮ ਗਰਲ 2’ ਸੱਤ ਜੁਲਾਈ ਨੂੰ ਰਿਲੀਜ਼ ਨਹੀਂ ਹੋਵੇਗੀ। ਇਸ ਦੀ ਰਿਲੀਜ਼ ਚੌਥੀ ਵਾਰ ਮੁਲਤਵੀ ਕੀਤੀ ਗਈ ਹੈ। ਇਹ ਫਿਲਮ ਹੁਣ 25 ਅਗਸਤ ਨੂੰ ਰਿਲੀਜ਼ ਹੋਵੇਗੀ। ਇਹ ਐਲਾਨ ਅੱਜ ਫਿਲਮ ਦੇ ਨਿਰਮਾਤਾਵਾਂ ਨੇ ਕੀਤਾ ਹੈ। ਏਕਤਾ ਆਰ ਕਪੂਰ ਦੀ ਇਸ ਫਿਲਮ ਵਿੱਚ ਮੁੱਖ ਅਦਾਕਾਰਾ ਅਨੰਨਿਆ ਪਾਂਡੇ ਹੈ। ‘ਡਰੀਮ ਗਰਲ 2’ 2019 ਦੀ ਕਾਮੇਡੀ-ਡਰਾਮਾ ਫਿਲਮ ‘ਡਰੀਮ ਗਰਲ’ ਦਾ ਅਗਲਾ ਹਿੱਸਾ ਹੈ ਜਿਸ ਵਿੱਚ ਆਯੂਸ਼ਮਾਨ ਨੇ ਲੜਕੀ ਪੂਜਾ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੇ ਬਾਕਸ ਆਫਿਸ ‘ਤੇ 142 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਬਾਲਾਜੀ ਟੈਲੀਫਿਲਮਜ਼ ਲਿਮਿਟਡ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਏਕਤਾ ਕਪੂਰ ਨੇ ਦੱਸਿਆ, ‘ਫਿਲਮ ਦੇ ਵਿਜ਼ੁਅਲ ਇਫੈਕਟਸ (ਵੀਐੱਫਐੱਕਸ) ‘ਤੇ ਪੂਰੀ ਤਰ੍ਹਾਂ ਕੰਮ ਨਹੀਂ ਹੋਇਆ ਤੇ ਇਸ ਨੂੰ ਬਿਹਤਰ ਬਣਾਉਣ ਲਈ ਫਿਲਮ ਦੀ ਰਿਲੀਜ਼ ਨੂੰ ਮੁਲਤਵੀ ਕੀਤਾ ਗਿਆ ਸੀ। ਅਸੀਂ ਚਾਹੁੰਦੇ ਹਾਂ ਕਿ ਆਯੂਸ਼ਮਾਨ ਦਾ ਕਿਰਦਾਰ ਡਰੀਮ ਗਰਲ-2 ਵਿੱਚ ਪੂਜਾ ਦੇ ਰੂਪ ਵਿੱਚ ਸੰਪੂਰਨ ਦਿਖਾਈ ਦੇਵੇ। ਇਸ ਲਈ ਅਸੀਂ ਜਲਦਬਾਜ਼ੀ ਵਿਚ ਫਿਲਮ ਰਿਲੀਜ਼ ਨਹੀਂ ਕਰਨਾ ਚਾਹੁੰਦੇ।’ -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -