ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਅਪਰੈਲ
ਨੇਤਾ ਜੀ ਸੁਭਾਸ਼ ਚੰਦਰ ਬੋਸ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐੱਨ.ਆਈ.ਐੱਸ.) ਦੇ ਵੈਲੋਡਰੰਮ ਵਿੱਚ ਕਰਵਾਈ ਨੈਸ਼ਨਲ ਖੇਲੋ ਇੰਡੀਆ ਟਰੈਕ ਸਾਈਕਲਿੰਗ ਲੀਗ ਅੱਜ ਅਮਿੱਟ ਯਾਦਾਂ ਛੱਡਦੀ ਸਮਾਪਤ ਹੋ ਗਈ। ਇਸ ਦੌਰਾਨ ਦੇਸ਼ ਭਰ ਦੀਆਂ ਮਹਿਲਾ ਸਾਈਕਲਿਸਟਾਂ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ।
ਕੌਮਾਂਤਰੀ ਸਾਈਕਲਿਸਟ ਤੇ ਲੀਗ ਦੇ ਆਰਗੇਨਾਈਜ਼ਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਲੀਗ ਦੌਰਾਨ ਕਰਵਾਏ ਮੁਕਾਬਲਿਆਂ ਵਿੱਚ 500 ਮੀਟਰ ਟਾਈਮ ਟ੍ਰਾਇਲ ਜੂਨੀਅਰ ਵਰਗ ਵਿੱਚ ਜੇ.ਸ੍ਰੀਮਤੀ ਤਾਮਿਲਨਾਡੂ ਨੇ ਪਹਿਲਾ, ਦਿਵਿਨਾ ਜੋਆਏ ਕੇਰਲਾ ਨੇ ਦੂਜਾ ਤੇ ਪੁਸ਼ਪਾ ਕੁਮਾਰੀ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। 500 ਮੀਟਰ ਟਾਈਮ ਟ੍ਰਾਇਲ ਸਬ-ਜੂਨੀਅਰ ਵਰਗ ਵਿੱਚ ਹਰਸ਼ਿਤਾ ਜਾਖੜ ਪਟਿਆਲਾ ਨੇ ਪਹਿਲਾ, ਸਰਿਤਾ ਕੁਮਾਰੀ ਪਟਿਆਲਾ ਨੇ ਦੂਜਾ ਅਤੇ ਧਨਿਆਦਾ ਜੇ.ਪੀ. ਤਾਮਿਲਨਾਡੂ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਅਲੀਟ ਸਪਰਿੰਟ ਵਿੱਚ ਕੀਰਤੀ ਰੰਗਾਸਵਾਮੀ ਕਰਨਾਟਕਾ ਨੇ ਪਹਿਲਾ, ਮੁਕਲ ਹਰਿਆਣਾ ਨੇ ਦੂਜਾ ਤੇ ਏ.ਏ.ਥਾਮਸ ਕੇਰਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮਹਿਲਾ ਜੂਨੀਅਰ ਸਪਰਿੰਟ ਵਿੱਚ ਜੇ.ਸ੍ਰੀਮਤੀ ਤਾਮਿਲਨਾਡੂ ਨੇ ਪਹਿਲਾ, ਅਨੂਰੀਤ ਗੁਰਾਇਆ ਪਟਿਆਲਾ ਨੇ ਦੂਜਾ ਅਤੇ ਦਿਵਿਨਾ ਜੋਆਏ ਕੇਰਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਬ-ਜੂਨੀਅਰ ਸਪਰਿੰਟ ਵਿੱਚ ਹਰਸ਼ਿਤਾ ਜਾਖੜ ਪਟਿਆਲਾ ਨੇ ਪਹਿਲਾ, ਸਰਿਤਾ ਕੁਮਾਰੀ ਪਟਿਆਲਾ ਨੇ ਦੂਜਾ ਅਤੇ ਅੰਜਲੀ ਜਾਖੜ ਰਾਜਸਥਾਨ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਅਲੀਟ ਕੇਰਿਨ ਰੇਸ ਵਿੱਚ ਕੀਰਤੀ ਰੰਗਾ ਸਵਾਮੀ ਕਰਨਾਟਕਾ ਨੇ ਪਹਿਲਾ, ਆਰਤੀ ਉੱਤਰਾਖੰਡ ਨੇ ਦੂਜਾ ਅਤੇ ਏ.ਏ.ਥਾਮਸ ਕੇਰਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਰੇਸ ਦੇ ਜੂਨੀਅਰ ਵਰਗ ਵਿੱਚ ਜੇ.ਸ੍ਰੀਮਤੀ ਤਾਮਿਲਨਾਡੂ ਨੇ ਪਹਿਲਾ, ਅਨੂਰੀਤ ਗੁਰਾਇਆ ਨੇ ਦੂਜਾ ਤੇ ਪਾਰੁਲ ਹਰਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਸਬ ਜੂਨੀਅਰ ਵਰਗ ਵਿੱਚ ਧਨਿਆਦਾ ਜੇ.ਪੀ. ਤਾਮਿਲਨਾਡੂ ਨੇ ਪਹਿਲਾ, ਹਰਸ਼ਿਤਾ ਜਾਖੜ ਪਟਿਆਲਾ ਨੇ ਦੂਜਾ ਅਤੇ ਸੁਹਾਨੀ ਕੁਮਾਰੀ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਸਕਰੈਚ ਰੇਸ ਦੇ ਅਲੀਟ ਵਰਗ ਵਿੱਚ ਕੀਰਤੀ ਰੰਗਾਸਵਾਮੀ ਨੇ ਪਹਿਲਾ, ਮੁਕੁਲ ਹਰਿਆਣਾ ਨੇ ਦੂਜਾ ਅਤੇ ਏ.ਏ.ਥਾਮਸ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਦੌਰਾਨ ਉਨ੍ਹਾਂ ਲੀਗ ਦੇ ਸਪਾਂਸਰਾਂ ਐਗੋਨ ਸਪੋਰਟਸ ਵੀਅਰ, ਪੰਜਾਬੀ ਰਨਰਜ਼, ਬੰਬੇ ਸਾਈਕਲ ਹਾਊਸ, ਅਜੂ ਭੰਗੜਾ ਸਟੂਡੀਉ, ਡੀਊਕ, ਦੀਪਕ ਮਿਸ਼ਰਾ ਫਿਟ ਇੰਡੀਆ ਅੰਬੈਸਡਰ ਦਾ ਧੰਨਵਾਦ ਕੀਤਾ। ਇਸ ਮੌਕੇ ਕੌਮਾਂਤਰੀ ਸਾਈਕਲਿਸਟ ਬਖ਼ਸ਼ੀਸ਼ ਸਿੰਘ, ਸੁਖਜਿੰਦਰ ਸਿੰਘ, ਸਤਿੰਦਰਪਾਲ ਸਿੰਘ ਸਮੇਤ ਖੇਡ ਜਗਤ ਦੀਆਂ ਹਸਤੀਆਂ, ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।