12.4 C
Alba Iulia
Monday, April 29, 2024

‘ਬਿਜ਼ੀ ਗੈਟਿੰਗ ਪੇਡ’ ਲਈ ਇਕੱਠੇ ਕੰਮ ਕਰਨਗੇ ਐਮੀ ਵਿਰਕ ਤੇ ਰੈਪਰ ਡਿਵਾਈਨ

Must Read


ਮੁੰਬਈ: ਪੰਜਾਬੀ ਗਾਇਕ ਐਮੀ ਵਿਰਕ ਅਤੇ ਰੈਪਰ ਡਿਵਾਈਨ ਪਹਿਲੀ ਵਾਰ ਇਕੱਠੇ ਕੰਮ ਕਰਨਗੇ। ਉਹ ਮਿਲ ਕੇ ਗੀਤ ‘ਬਿਜ਼ੀ ਗੈਟਿੰਗ ਪੇਡ’ ਗਾਉਣਗੇ। ਡਿਵਾਈਨ ਨੇ ਕਿਹਾ, ‘ਜਦੋਂ ਐਮੀ ਨੇ ਮੈਨੂੰ ਟਰੈਕ ਦਾ ਵਿਚਾਰ ਭੇਜਿਆ ਤਾਂ ਮੈਂ ਤੁਰੰਤ ਸੰਗੀਤ ਨਾਲ ਜੁੜ ਗਿਆ ਅਤੇ ਕਵਿਤਾ ਲਿਖੀ! ਇਸ ਗੀਤ ਦੇ ਸੰਗੀਤ ਤੋਂ ਲੈ ਕੇ ਬੋਲ ਅਤੇ ਵੀਡੀਓ ਤੱਕ ਹਰ ਕਿਸੇ ਨੇ ਸਹਿਯੋਗ ਦਿੱਤਾ। ਇਸ ਗੀਤ ਦੇ ਬੋਲ ਮਨੀ ਲੌਂਗੀਆ ਦੇ ਅਤੇ ਸੰਗੀਤ ਸਟਾਰਬੁਆਏ ਐਕਸ ਨੇ ਤਿਆਰ ਕੀਤਾ ਹੈ ਜੋ ਜੱਟ ਭਾਈਚਾਰੇ ਦੇ ਸੱਭਿਆਚਾਰ ‘ਤੇ ਆਧਾਰਿਤ ਹੈ। ਐਮੀ ਵਿਰਕ ਨੇ ਕਿਹਾ, ‘ਸੰਗੀਤ ਉਦਯੋਗ ਵਿੱਚ ਇਹ ਗੀਤ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਭਾਈਚਾਰਕ ਸਾਂਝ ਤੇ ਦੋਸਤੀ ਵਰਗੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦਾ ਹੈ।’ ‘ਬਿਜ਼ੀ ਗੈਟਿੰਗ ਪੇਡ’ ਗੀਤ ਜੱਟ ਭਾਈਚਾਰੇ ਦੇ ਜੀਵਨ ਜਿਉਣ ਦੇ ਢੰਗ ਅਤੇ ਉਨ੍ਹਾਂ ਦੀ ਖੁੱਲ੍ਹੀ ਮਾਨਸਿਕਤਾ ‘ਤੇ ਆਧਾਰਿਤ ਹੈ। ਇਸ ਗੀਤ ਦੀ ਸ਼ੂਟਿੰਗ ਦੁਬਈ ਵਿਚ ਕੀਤੀ ਗਈ ਹੈ ਜਿਸ ਵਿਚ ਲਗਜ਼ਰੀ ਕਾਰਾਂ, ਸ਼ੇਰਾਂ ਅਤੇ ਹੋਰ ਐਸ਼ੋ-ਆਰਾਮ ਦੀਆਂ ਵਸਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -