12.4 C
Alba Iulia
Monday, April 29, 2024

ਸ਼ਰਮੀਲਾ ਟੈਗੋਰ ਨੇ ਫਿਲਮ ‘ਦਾਗ’ ਨਾਲ ਜੁੜੀਆਂ ਯਾਦਾਂ ਕੀਤੀਆਂ ਸਾਂਝੀਆਂ

Must Read


ਮੁੰਬਈ: ਸੀਨੀਅਰ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਫਿਲਮ ‘ਦਾਗ’ ਨੂੰ ਰਿਲੀਜ਼ ਹੋਇਆਂ ਅੱਜ ਪੰਜਾਹ ਵਰ੍ਹੇ ਹੋ ਗਏ ਹਨ। ਯਸ਼ ਚੋਪੜਾ ਵੱਲੋਂ ਤਿਆਰ ਕੀਤੀ ਗਈ ਇਸ ਫਿਲਮ ਵਿੱਚ ਸ਼ਰਮੀਲਾ ਨਾਲ ਰਾਜੇਸ਼ ਖੰਨਾ ਦੀ ਜੋੜੀ ਦਿਖਾਈ ਦਿੱਤੀ ਸੀ। ਇਸ ਫਿਲਮ ਰਾਹੀਂ ਹੀ ‘ਯਸ਼ ਰਾਜ ਫਿਲਮਜ਼’ ਦਾ ਸਫ਼ਰ ਵੀ ਸ਼ੁਰੂ ਹੋਇਆ ਸੀ। ਫਿਲਮ ਦੀਆਂ ਯਾਦਾਂ ਤਾਜ਼ਾ ਕਰਦਿਆਂ ਸ਼ਰਮੀਲਾ ਟੈਗੋਰ ਨੇ ਕਿਹਾ, ‘ਫਿਲਮ ‘ਦਾਗ’ ਨੂੰ ਬਣਿਆਂ ਅੱਜ ਪੂਰੇ ਪੰਜਾਹ ਵਰ੍ਹੇ ਬੀਤ ਚੁੱਕੇ ਹਨ, ਪਰ ਹਾਲੇ ਵੀ ਇਹ ਫਿਲਮ ਅਤੇ ਇਸ ਦੇ ਗੀਤਾਂ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਹੀ ਮਨੋਜ ਵਾਜਪਾਈ (ਮੈਂ ਉਨ੍ਹਾਂ ਨਾਲ ਗੁਲਮੋਹਰ ਵਿੱਚ ਕੰਮ ਕੀਤਾ ਹੈ) ਇਸ ਫਿਲਮ ਦਾ ਗੀਤ ਗੁਣਗੁਣਾ ਰਿਹਾ ਸੀ।’ ਅਦਾਕਾਰਾ ਨੇ ਕਿਹਾ, ‘ਜਦੋਂ ਮੈਨੂੰ ਫਿਲਮ ‘ਦਾਗ’ ਵਿੱਚ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਮੇਰੇ ਲਈ ਯਸ਼ ਰਾਜ ਫਿਲਮਜ਼ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਸੀ। ਮੈਂ ਬਹੁਤ ਹੀ ਉਤਸ਼ਾਹਿਤ ਸੀ।’ ਅਦਾਕਾਰਾ ਨੇ ਜ਼ਿਕਰ ਕੀਤਾ, ‘ਇੱਕ ਵਾਰ ਸ਼ਿਮਲਾ ਵਿੱਚ ਸ਼ੂਟਿੰਗ ਦੌਰਾਨ ਜਦੋਂ ਮੈਂ ਸਵੇਰੇ ਉੱਠੀ ਤਾਂ ਹਰ ਪਾਸੇ ਬਰਫ਼ ਪਈ ਹੋਈ ਸੀ। ਮੈਂ ਆਪਣਾ ਕਾਸਟਿਊਮ ਪਾ ਕੇ, ਮੇਕਅੱਪ ਕਰਕੇ ਤੇ ਵਾਲ ਬਣਾ ਕੇ ਜਦੋਂ ਹੋਟਲ ਤੋਂ ਤੁਰੀ ਤਾਂ ਹਾਲੇ ਪੰਜ ਕਦਮ ਹੀ ਤੁਰੀ ਹੋਵਾਂਗੀ ਕਿ ਕੋਈ ਚੀਜ਼ ਜ਼ੋਰ ਨਾਲ ਆ ਕੇ ਮੈਨੂੰ ਵੱਜੀ, ਇਹ ਬਰਫ਼ ਦਾ ਗੋਲਾ ਸੀ। ਮੈਂ ਗੁੱਸੇ ਵਿੱਚ ਪਿੱਛੇ ਮੁੜੀ ਤਾਂ ਹੱਸਦੀਆਂ ਹੋਈਆਂ ਕੁਝ ਕੁੜੀਆਂ ਨੇ ਕਿਹਾ ਕਿ ਇਹ ਤਾਂ ਸਾਡੀ ਖੇਡ ਹੈ, ਅਸੀਂ ਤਾਂ ਖੇਡਾਂਗੀਆਂ। ਉਨ੍ਹਾਂ ਮੇਰੀ ਇੱਕ ਨਾ ਸੁਣੀ ਤੇ ਮੇਰੇ ‘ਤੇ ਬਰਫ਼ ਦੇ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਮੈਂ ਵੀ ਕੋਸ਼ਿਸ਼ ਕੀਤੀ ਸੀ, ਪਰ ਮੇਰਾ ਨਿਸ਼ਾਨਾ ਉਨ੍ਹਾਂ ਵਰਗਾ ਸਟੀਕ ਨਹੀਂ ਸੀ। ਮੈਂ ਉਸ ਪਲ ਦਾ ਬਹੁਤ ਆਨੰਦ ਮਾਣਿਆ। -ਆਈਏਐੱਨਐੇੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -