12.4 C
Alba Iulia
Friday, May 3, 2024

ਕ੍ਰਿਤੀ ਸੈਨਨ ਨੇ ‘ਆਦਿਪੁਰਸ਼’ ਦਾ ਨਵਾਂ ਪੋਸਟਰ ਸਾਂਝਾ ਕੀਤਾ

Must Read


ਮੁੰਬਈ: ਫਿਲਮ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੇ ਫਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਇਸ ਵਿੱਚ ਅਦਾਕਾਰਾ ਕ੍ਰਿਤੀ ਸੈਨਨ ਸੀਤਾ ਦੇ ਕਿਰਦਾਰ ਵਿਚ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਫਿਲਮ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ। ਇਸ ਵਿੱਚ ਉਸ ਨੇ ਸਾੜੀ ਪਹਿਨੀ ਹੋਈ ਹੈ ਅਤੇ ਕੇਸਰੀ ਰੰਗ ਦੇ ਦੁਪੱਟੇ ਨਾਲ ਆਪਣਾ ਸਿਰ ਢਕਿਆ ਹੋਇਆ ਹੈ। ਇਸ ਪੋਸਟਰ ਵਿੱਚ ਉਹ ਜਦੋਂ ਕੈਮਰੇ ਵੱਲ ਦੇਖਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਨਜ਼ਰ ਆਉਂਦੇ ਹਨ। ਇਸ ਪੋਸਟਰ ਦੇ ਨਾਲ ‘ਜੈ ਸੀਆ ਰਾਮ’ ਗੀਤ ਵੀ ਚੱਲ ਰਿਹਾ ਹੈ। ਕ੍ਰਿਤੀ ਨੇ ਇਸ ਮੋਸ਼ਨ ਪੋਸਟਰ ਨਾਲ ਲਿਖਿਆ ਹੈ, ”ਅਮਰ ਜਾਪ, ਜੈ ਸੀਆ ਰਾਮ। ਰਾਮ ਅਤੇ ਸੀਤਾ ਦੀ ਗਾਥਾ।” ਫਿਲਮ ਦੇ ਨਿਰਮਾਤਾਵਾਂ ਨੇ ਵੀ ਇਹ ਨਵਾਂ ਪੋਸਟਰ ਸਾਂਝਾ ਕੀਤਾ ਹੈ। ਓਮ ਰਾਊਤ ਦੇ ਨਿਦਰੇਸ਼ਨ ਹੇਠਲੀ ਇਸ ਫਿਲਮ ਵਿੱਚ ਕ੍ਰਿਤੀ ਨੇ ਜਾਨਕੀ ਦਾ ਕਿਰਦਾਰ ਨਿਭਾਇਆ ਹੈ ਜੋ ਹਿੰਦੂ ਧਰਮ ਦੇ ਗ੍ਰੰਥ ‘ਰਾਮਾਇਣ’ ਤੋਂ ਪ੍ਰੇਰਿਤ ਹੈ। ਇਸ ਫਿਲਮ ਵਿੱਚ ਪ੍ਰਭਾਸ, ਸੈਫ ਅਲੀ ਖਾਨ ਅਤੇ ਸਨੀ ਸਿੰਘ ਵੀ ਨਜ਼ਰ ਆਉਣਗੇ। -ਆਈਏਐਨਐਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -