12.4 C
Alba Iulia
Tuesday, April 16, 2024

ਕਿਆਰਾ ਨੇ ‘ਸੱਤਿਆਪ੍ਰੇਮ ਕੀ ਕਥਾ’ ਦੀ ਸ਼ੂਟਿੰਗ ਮੁਕੰਮਲ ਕੀਤੀ

Must Read


ਮੁੰਬਈ: ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੀ ਆਉਣ ਵਾਲੀ ਫਿਲਮ ‘ਸੱਤਿਆਪ੍ਰੇਮ ਕੀ ਕਥਾ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਦਾ ਨਿਰਮਾਣ ਨਾਮ੍ਹਾ ਪ੍ਰੋਡਕਸ਼ਨ ਅਤੇ ਸਾਜਿਦ ਨਾਡੀਆਡਵਾਲਾ ਵੱਲੋਂ ਕੀਤਾ ਗਿਆ ਹੈ। ਇਸ ਫਿਲਮ ਵਿੱਚ ਕਿਆਰਾ ਨਾਲ ਕਾਰਤਿਕ ਆਰੀਅਨ ਵੀ ਨਜ਼ਰ ਆਵੇਗਾ। ਸਮੀਰ ਵਿਦਵਾਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਬਾਰੇ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਪੋਸਟ ਪਾਈ ਹੈ। ਇਸ ਫੋਟੋ ਨਾਲ ਕਿਆਰਾ ਨੇ ਲਿਖਿਆ ਹੈ, ”ਇਹ ਫਿਲਮ ਮੇਰੇ ਦਿਲ ਦੇ ਕਰੀਬ ਹੈ। ਇਸ ਫਿਲਮ ‘ਚ ਕੰਮ ਕਰਨ ਦਾ ਤਜਰਬਾ ਮੈਂ ਕਦੇ ਨਹੀਂ ਭੁੱਲ ਸਕਦੀ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਜਿਸ ਨੂੰ ਉਸ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਨੇ ਫਿਲਮ ਵਿੱਚ ਦਿਲੋਂ ਮਿਹਨਤ ਕੀਤੀ ਹੈ। ਮੈਂ ਇਸ ਦੌਰਾਨ ਕੁਝ ਨਵੇਂ ਦੋਸਤ ਵੀ ਬਣਾਏ ਹਨ ਜਿਨ੍ਹਾਂ ਨੂੰ ਮੈਂ ਸਦਾ ਮਾਣ ਸਤਿਕਾਰ ਦਿੰਦੀ ਰਹਾਂਗੀ।” ਇਸ ਦੇ ਨਾਲ ਹੀ ਅਦਾਕਾਰਾ ਨੇ ਫਿਲਮ ਦੀ ਸਾਰੀ ਟੀਮ ਦਾ ਧੰਨਵਾਦ ਵੀ ਕੀਤਾ ਹੈ ਜਿਨ੍ਹਾਂ ਇਸ ਦੀ ਸ਼ੂਟਿੰਗ ਦੌਰਾਨ ਉਸ ਦਾ ਸਾਥ ਦਿੱਤਾ। ਇਸ ਪੋਸਟ ‘ਚ ਉਸ ਨੇ ਨਿਰਦੇਸ਼ਕ ਤੇ ਕਾਰਤਿਕ ਸਣੇ ਹੋਰ ਕਈ ਸਾਰੇ ਲੋਕਾਂ ਨੂੰ ਟੈਗ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਫਿਲਮ ‘ਸੱਤਿਆਪ੍ਰੇਮ ਕੀ ਕਥਾ’ 29 ਜੂਨ ਨੂੰ ਰਿਲੀਜ਼ ਹੋਵੇਗੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -