12.4 C
Alba Iulia
Monday, April 29, 2024

ਸ਼ਾਹਰੁਖ਼ ਨੇ ਪ੍ਰਸ਼ੰਸਕ ਨੂੰ ਸੈਲਫ਼ੀ ਲੈਣ ਤੋਂ ਰੋਕਿਆ

Must Read


ਮੁੰਬਈ: ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਹਾਲ ਹੀ ਵਿੱਚ ਹਵਾਈ ਅੱਡੇ ‘ਤੇ ਆਪਣੇ ਇੱਕ ਪ੍ਰਸ਼ੰਸਕ ਨੂੰ ਸੈਲਫ਼ੀ ਲੈਣ ਤੋਂ ਨਾਂਹ ਕਰਦਿਆਂ ਵੇਖਿਆ ਗਿਆ। ਜਾਣਕਾਰੀ ਅਨੁਸਾਰ ਅਦਾਕਾਰ ਹਵਾਈ ਅੱਡੇ ਤੋਂ ਬਾਹਰ ਨਿਕਲਦਾ ਹੋਇਆ ਉਥੇ ਮੌਜੂਦ ਮੀਡੀਆ ਕਰਮੀਆਂ ਵੱਲ ਹੱਥ ਹਿਲਾ ਕੇ ਉਨ੍ਹਾਂ ਦਾ ਪਿਆਰ ਕਬੂਲ ਰਿਹਾ ਸੀ। ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਸ਼ਾਹਰੁਖ਼ ਨਾਲ ਸੈਲਫ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅਦਾਕਾਰ ਨੇ ਉਸ ਨੂੰ ਪਰ੍ਹੇ ਧੱਕ ਦਿੱਤਾ। ਇਸ ਮਗਰੋਂ ਸੁਰੱਖਿਆ ਕਰਮੀ ਸ਼ਾਹਰੁਖ਼ ਨੂੰ ਘੇਰੇ ‘ਚ ਲੈ ਕੇ ਉਸ ਦੀ ਕਾਰ ਤੱਕ ਲੈ ਗਏ। ਅਦਾਕਾਰ ਨੇ ਕਾਲੇ ਰੰਗ ਦੀ ਪੈਂਟ ਤੇ ਜੈਕੇਟ ਨਾਲ ਕਾਲੇ ਰੰਗ ਦੇ ਚਸ਼ਮੇ ਲਾਏ ਹੋਏ ਸਨ। ਜ਼ਿਕਰਯੋਗ ਹੈ ਕਿ ਸ਼ਾਹਰੁਖ਼ ਖ਼ਾਨ ਪਿਛਲੇ ਹਫ਼ਤੇ ਰਾਜਕੁਮਾਰ ਹਿਰਾਨੀ ਦੀ ਫਿਲਮ ‘ਡੰਕੀ’ ਦੀ ਸ਼ੂਟਿੰਗ ਲਈ ਕਸ਼ਮੀਰ ਗਿਆ ਸੀ, ਜਿਥੇ ਇੱਕ ਹੋਟਲ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਉਸ ਦਾ ਸਵਾਗਤ ਕੀਤੇ ਜਾਣ ਦੀ ਵੀਡੀਓ ਵੀ ਵਾਇਰਲ ਹੋਈ ਸੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -