ਮੁੰਬਈ: ਖ਼ਬਰ ਹੈ ਕਿ ਇਸ ਵਾਰ ਕਾਨ ਫਿਲਮ ਫੈਸਟੀਵਲ ਵਿੱਚ ਅਦਾਕਾਰਾ ਸਾਰਾ ਅਲੀ ਖ਼ਾਨ ਤੇ ਮਾਨੂਸ਼ੀ ਛਿੱਲਰ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਰੈੱਡ ਕਾਰਪੈਟ ਉੱਤੇ ਤੁਰਨਗੀਆਂ। ਦੋਵਾਂ ਨੂੰ ਬੀਤੀ ਰਾਤ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ, ਖ਼ਬਰ ਹੈ ਕਿ ਦੋਵੇਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਫਰਾਂਸ ਲਈ ਰਵਾਨਾ ਹੋਈਆਂ ਹਨ। ਇਸ ਮੌਕੇ ਸਾਰਾ ਨੇ ਕਾਲੇ ਰੰਗ ਦੀ ਜੈਕੇਟ ਤੇ ਨੀਲੇ ਰੰਗ ਦੀ ਜੀਨ ਪਾਈ ਹੋਈ ਸੀ, ਜਦਕਿ ਮਾਨੂਸ਼ੀ ਨੇ ਨੀਲੇ ਰੰਗ ਦੀ ਜੀਨ ਨਾਲ ਸਫੇਦ ਰੰਗ ਦਾ ਟੌਪ ਪਾਇਆ ਹੋਇਆ ਸੀ। ਇਸ ਮੌਕੇ ਸਾਰਾ ਨੇ ਆਪਣੇ ਕੁਝ ਪ੍ਰਸ਼ੰਸਕਾਂ ਨਾਲ ਸੈਲਫੀਆਂ ਵੀ ਲਈਆਂ। ਜ਼ਿਕਰਯੋਗ ਹੈ ਕਿ ਕਾਨ ਫਿਲਮ ਫੈਸਟੀਵਲ ਦੌਰਾਨ ਇਸ ਵਾਰ ਅਦਾਕਾਰਾ ਅਨੁਸ਼ਕਾ ਸ਼ਰਮਾ ਹਾਲੀਵੁੱਡ ਅਦਾਕਾਰਾ ਕੇਟ ਵਿੰਸਲੇਟ ਨਾਲ ਰਲ ਕੇ ਸਿਨੇਮਾ ਵਿੱਚ ਔਰਤਾਂ ਦੀ ਭੂਮਿਕਾ ਨੀ ਨੁਮਾਇੰਦਗੀ ਕਰੇਗੀ। ਹਾਲ ਹੀ ਵਿੱਚ ਅਨੁਸ਼ਕਾ ਨੇ ਆਪਣੇ ਪਤੀ ਵਿਰਾਟ ਕੋਹਲੀ ਨਾਲ ਨਵੀਂ ਦਿੱਲੀ ਸਥਿਤ ਫਰਾਂਸੀਸੀ ਅੰਬੈਸੀ ਵਿੱਚ ਫਰਾਂਸ ਦੇ ਅੰਬੈਸਡਰ ਇਮੈਨੁਅਲ ਲੈਨਿਨ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਮੌਕੇ ਫਰਾਂਸੀਸੀ ਅੰਬੈਸਡਰ ਵੱਲੋਂ ਸੋਸ਼ਲ ਮੀਡੀਆ ‘ਤੇ ਅਨੁਸ਼ਕਾ ਦੇ ਇਸ ਫੈਸਟੀਵਲ ਵਿੱਚ ਸ਼ਾਮਲ ਹੋਣ ਬਾਰੇ ਕੁਝ ਸੰਕੇਤ ਵੀ ਦਿੱਤੇ ਸਨ। ਇਸ ਵਾਰ 72ਵਾਂ ਕਾਨ ਫਿਲਮ ਫੈਸਟੀਵਲ ਫਰਾਂਸ ਵਿੱਚ 16 ਤੋਂ 27 ਮਈ 2023 ਤੱਕ ਹੋਵੇਗਾ। -ਏਐੱਨਆਈ