12.4 C
Alba Iulia
Wednesday, August 10, 2022

ਵਲ

ਹਿਮਾਚਲ ਪ੍ਰਦੇਸ਼: ਕਾਂਗਰਸ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਤੇ ਲੋੜਵੰਦ ਮਹਿਲਾਵਾਂ ਲਈ 1500 ਰੁਪਏ ਮਹੀਨਾ ਵਿੱਤੀ ਸਹਾਇਤਾ ਦਾ ਐਲਾਨ

ਸ਼ਿਮਲਾ, 8 ਅਗਸਤ ਕਾਂਗਰਸ ਪਾਰਟੀ ਨੇ ਅੱਜ ਵਾਅਦਾ ਕੀਤਾ ਕਿ ਜੇਕਰ ਉਹ ਹਿਮਾਚਲ ਪ੍ਰਦੇਸ਼ ਵਿੱਚ ਸੱਤਾ 'ਚ ਆਉਂਦੀ ਹੈ ਤਾਂ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਅਤੇ ਲੋੜਵੰਦ ਮਹਿਲਾਵਾਂ ਨੂੰ 1500 ਰੁਪਏ ਮਹੀਨਾ ਵਿੱਤੀ ਸਹਾਇਤਾ ਦਿੱਤੀ...

ਸ੍ਰੀਲੰਕਾ ਵੱਲੋਂ ਸਮੁੰਦਰੀ ਜਹਾਜ਼ ਰੋਕਣ ’ਤੇ ਚੀਨ ਹਰਕਤ ਵਿੱਚ ਆਇਆ

ਕੋਲੰਬੋ: ਚੀਨ ਦੇ ਹਾਈ ਟੈੱਕ ਖੋਜੀ ਸਮੁੰਦਰੀ ਜਹਾਜ਼ ਦੇ ਸ੍ਰੀਲੰਕਾ ਬੰਦਰਗਾਹ 'ਤੇ ਆਮਦ ਨੂੰ ਮੁਲਤਵੀ ਕਰਨ ਦੀ ਮੰਗ ਮਗਰੋਂ ਚੀਨੀ ਸਫ਼ਾਰਤਖਾਨਾ ਹਰਕਤ 'ਚ ਆ ਗਿਆ ਹੈ। ਭਾਰਤ ਵੱਲੋਂ ਰਣਨੀਤਕ ਤੌਰ 'ਤੇ ਅਹਿਮ ਬੰਦਰਗਾਹ ਹੰਬਨਟੋਟਾ 'ਤੇ ਚੀਨੀ ਬੇੜੇ ਦੇ...

ਸਿੱਖ ਅਹਿਮੀਅਤ ਵਾਲੇ ਅਸਥਾਨਾਂ ਲਈ ਗੁਰੂ ਕ੍ਰਿਪਾ ਰੇਲ ਗੱਡੀ ਚਲਾਉਣ ਵਾਸਤੇ ਗੱਲਬਾਤ ਜਾਰੀ: ਕੇਂਦਰ

ਨਵੀਂ ਦਿੱਲੀ, 5 ਅਗਸਤ ਸਰਕਾਰ ਨੇ ਅੱਜ ਰਾਜ ਸਭਾ 'ਚ ਕਿਹਾ ਕਿ ਸਿੱਖਾਂ ਦੇ ਮਹੱਤਵਪੂਰਨ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਗੁਰੂ ਕ੍ਰਿਪਾ ਰੇਲਗੱਡੀ ਚਲਾਉਣ ਬਾਰੇ ਵੱਖ-ਵੱਖ ਸਬੰਧਤ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਕੋਈ ਠੋਸ ਸਿੱਟਾ ਨਿਕਲਦੇ ਹੀ...

ਚੀਨ ਵੱਲੋਂ ਤਾਇਵਾਨ ਜਲਡਮਰੂ ਖੇਤਰ ਵਿੱਚ ਬੰਬਾਰੀ

ਪੇਈਚਿੰਗ, 4 ਅਗਸਤ ਪੇਈਚਿੰਗ ਵੱਲੋਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਤਾਇਪੇ ਦੀ ਫੇਰੀ ਤੋਂ ਨਾਰਾਜ਼ ਚੀਨ ਨੇ ਅੱਜ ਤਾਇਵਾਨ ਦੀ ਘੇਰਾਬੰਦੀ ਕਰਦਿਆਂ ਟਾਪੂਨੁਮਾ ਮੁਲਕ ਦੇ ਜਲਡਮਰੂ ਵਾਲੇ ਖੇਤਰ ਵਿੱਚ ਜੰਗੀ ਮਸ਼ਕਾਂ ਕਰਕੇ...

ਅਮਰੀਕਾ: ਬਜ਼ੁਰਗਾਂ ਨੂੰ ਠੱਗਣ ਵਾਲੇ ਭਾਰਤੀ ਨੇ ਆਪਣਾ ਗੁਨਾਹ ਕਬੂਲਿਆ, 20 ਸਾਲ ਤੱਕ ਰਹਿਣਾ ਪੈ ਸਕਦਾ ਹੈ ਜੇਲ੍ਹ ’ਚ

ਵਾਸ਼ਿੰਗਟਨ, 5 ਅਗਸਤ ਇਥੇ ਰਹਿਣ ਵਾਲੇ ਭਾਰਤੀ ਨਾਗਰਿਕ ਨੇ ਅਮਰੀਕੀ ਬਜ਼ੁਰਗਾਂ ਨੂੰ ਧੋਖਾ ਦੇਣ ਦਾ ਜੁਰਮ ਕਬੂਲ ਕਰ ਲਿਆ ਹੈ। ਆਸ਼ੀਸ਼ ਬਜਾਜ (29) ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਅਪਰੈਲ 2020...

ਉਪ ਰਾਸ਼ਟਰਪਤੀ ਚੋਣ: ਮਾਰਗਰੇਟ ਅਲਵਾ ਵੱਲੋਂ ਸੰਸਦ ਮੈਂਬਰਾਂ ਨੂੰ ਬਿਨਾਂ ਕਿਸੇ ਡਰ, ਸਿਆਸੀ ਦਬਾਅ ਦੇ ਵੋਟ ਪਾਉਣ ਦੀ ਅਪੀਲ

ਨਵੀਂ ਦਿੱਲੀ, 4 ਅਗਸਤ ਉਪ ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੇ ਵੀਰਵਾਰ ਨੂੰ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਸਿਆਸੀ ਦਬਾਅ ਦੇ ਵੋਟ ਪਾਉਣ। ਉਪ ਰਾਸ਼ਟਰਪਤੀ ਦੀ ਚੋਣ ਲਈ...

ਸਰਕਾਰ ਵੱਲੋਂ 348 ਮੋੋਬਾਈਲ ਐਪ ਬਲਾਕ

ਨਵੀਂ ਦਿੱਲੀ, 3 ਅਗਸਤ ਸਰਕਾਰ ਨੇ ਉਨ੍ਹਾਂ 348 ਮੋਬਾਈਲ ਐਪਸ ਨੂੰ ਬਲਾਕ ਕਰ ਦਿੱਤਾ ਹੈ, ਜੋ ਗ਼ੈਰਕਾਨੂੰਨੀ ਤਰੀਕੇ ਨਾਲ ਵਰਤੋਂਕਾਰ ਦੀ ਜਾਣਕਾਰੀ ਦੇਸ਼ ਤੋਂ ਬਾਹਰਲੇ ਸਰਵਰਾਂ ਨਾਲ ਸਾਂਝੀ ਕਰ ਰਹੀਆਂ ਸਨ। ਇਨ੍ਹਾਂ ਮੋਬਾਈਲ ਐਪਸ ਦੀ ਸ਼ਨਾਖਤ ਗ੍ਰਹਿ ਮੰਤਰਾਲੇ ਨੇ...

ਈਡੀ ਵੱਲੋਂ ਯੰਗ ਇੰਡੀਅਨ ਦਾ ਦਫ਼ਤਰ ਸੀਲ

ਨਵੀਂ ਦਿੱਲੀ, 3 ਅਗਸਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਐਨਫੋਰਸਮੈਂਟ ਡਾਇਰੈਕਟਰ (ਈਡੀ) ਨੇ ਕਾਂਗਰਸ ਦੀ ਮਾਲਕੀ ਵਾਲੇ ਨੈਸ਼ਨਲ ਹੈਰਾਲਡ ਦੇ ਦਿੱਲੀ ਸਥਿਤ ਦਫ਼ਤਰ ਵਿੱਚ ਯੰਗ ਇੰਡੀਅਨ ਦੀਆਂ ਇਮਾਰਤਾਂ ਨੂੰ ਆਰਜ਼ੀ ਤੌਰ 'ਤੇ ਸੀਲ ਕਰ ਦਿੱਤਾ ਹੈ। ਅਧਿਕਾਰਿਤ...

ਬਰਤਾਨੀਆ ਦੀ ਮਹਾਰਾਣੀ ਦੇ ਮਹਿਲ ’ਚ ਘੁਸਪੈਠ ਕਰਨ ਵਾਲੇ ਪੰਜਾਬੀ ਨੌਜਵਾਨ ’ਤੇ ਦੇਸ਼ਧ੍ਰੋਹ ਦਾ ਦੋਸ਼ ਲੱਗਿਆ

ਲੰਡਨ, 3 ਅਗਸਤ ਬੀਤੇ ਸਾਲ ਕ੍ਰਿਸਮਿਸ ਮੌਕੇ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-II ਦੇ ਸ਼ਾਹੀ ਨਿਵਾਸ ਵਿੰਡਸਰ ਕੈਸਲ ਦੇ ਮੈਦਾਨ ਵਿਚ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਕਾਰਨ 20 ਸਾਲਾ ਬਰਤਾਨਵੀ ਪੰਜਾਬੀ 'ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। ਸਾਊਥੈਂਪਟਨ ਦੇ ਵਸਨੀਕ...

ਆਮਦਨ ਕਰ ਵਿਭਾਗ ਵੱਲੋਂ ਤਾਮਿਲ ਸਿਨੇਮਾ ਜਗਤ ਦੇ ਕਈ ਨਾਮੀ ਨਿਰਮਾਤਾਵਾਂ ਦੇ ਘਰਾਂ ਤੇ ਦਫ਼ਤਰਾਂ ’ਤੇ ਛਾਪੇ

ਚੇਨਈ, 2 ਅਗਸਤ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਤਾਮਿਲ ਸਿਨੇਮਾ ਦੇ ਕਈ ਨਾਮੀ ਨਿਰਮਾਤਾਵਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਮਦੁਰਾਇ ਸਮੇਤ ਸੂਬੇ ਦੇ ਕਈ ਸਥਾਨਾਂ 'ਤੇ ਛਾਪੇਮਾਰੀ ਕੀਤੇ ਜਾਣ ਦੀਆਂ ਖ਼ਬਰਾਂ ਹਨ। News Source link
- Advertisement -spot_img

Latest News

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਸ਼ਿਆਂ ਨਾਲ ਸਬੰਧਤ ਕੇਸ ’ਚ ਬਿਕਰਮ ਮਜੀਠੀਆ ਨੂੰ ਜ਼ਮਾਨਤ ਦਿੱਤੀ, ਪਟਿਆਲਾ ਜੇਲ੍ਹ ’ਚੋਂ ਰਿਹਾਈ ਅੱਜ ਸੰਭਵ

ਸੌਰਭ ਮਲਿਕ ਚੰਡੀਗੜ੍ਹ, 10 ਅਗਸਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ...
- Advertisement -spot_img