ਚੇਨੱਈ: ਅਦਾਕਾਰਾ ਆਦਿਤੀ ਸ਼ੰਕਰ ਹੁਣ ਗਾਇਕਾ ਵੀ ਬਣ ਗਈ ਹੈ। ਉਹ ਮਸ਼ਹੂਰ ਨਿਰਦੇਸ਼ਕ ਸ਼ੰਕਰ ਦੀ ਬੇਟੀ ਹੈ। ਆਦਿਤੀ, ਜੋ ਡਾਕਟਰ ਵੀ ਹੈ, ਨੇ ਨਿਰਦੇਸ਼ਕ ਕਿਰਨ ਕੋਰਾਪਤੀ ਦੀ ਆਉਣ ਵਾਲੀ ਫਿਲਮ ‘ਘਨੀ’ ਵਿਚ ‘ਰੋਮੀਓ ਜੂਲੀਅਟ’ ਨਾਂ ਦਾ ਦੋਗਾਣਾ ਗਾਇਆ ਹੈ। ਫਿਲਮ ਵਿਚ ਵਰੁਣ ਤੇਜ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਅਦਾਕਾਰਾ ਨੇ ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੰਗੀਤ ਨਿਰਦੇਸ਼ਕ ਥਮਨ ਦਾ ਧੰਨਵਾਦ ਕੀਤਾ। ਉਸ ਨੇ ਟਵੀਟ ਕੀਤਾ, ”ਮੇਰੀ ਗਾਇਕੀ ਦੀ ਸ਼ੁਰੂਆਤ ਹੋ ਗਈ ਹੈ। ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਨ ਲਈ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ। ਸੰਗੀਤ ਨਿਰਦੇਸ਼ਕ ਥਮਨ ਸਰ, ਮੇਰੇ ‘ਤੇ ਭਰੋਸਾ ਕਰਨ ਅਤੇ ਮੈਨੂੰ ਇਹ ਮੌਕਾ ਦੇਣ ਲਈ ਤੁਹਾਡਾ ਧੰਨਵਾਦ। ਆਸ ਹੈ ਕਿ ਸਾਰਿਆਂ ਨੂੰ ਇਹ ਗੀਤ ਪਸੰਦ ਆਵੇਗਾ।” ਜ਼ਿਕਰਯੋਗ ਹੈ ਕਿ ਨਿਰਦੇਸ਼ਕ ਮੁਥਈਆ ਦੀ ਤਾਮਿਲ ਫਿਲਮ ‘ਵੀਰੂਮਨ’ ਵਿੱਚ ਆਦਿਤੀ ਅਦਾਕਾਰਾ ਵਜੋਂ ਆਪਣੇ ਵਜੋਂ ਕਦਮ ਰੱਖੇਗੀ। -ਆਈਏਐੱਨਐੱਸ