12.4 C
Alba Iulia
Sunday, April 28, 2024

‘ਅਨਜਾਨ ਏਕ ਦਸਤਕ’ ਦੀ ਸ਼ੂਟਿੰਗ ਕਰ ਰਿਹਾ ਹੈ ਅਤਹਰ ਸਿੱਦੀਕੀ

Must Read


ਮੁੰਬਈ: ਟੀਵੀ ਸ਼ੋਅ ‘ਮਨ ਕੀ ਆਵਾਜ਼ ਪ੍ਰਤਿੱਗਿਆ-2’ ਅਤੇ ‘ਮੌਕਾ-ਏ-ਵਾਰਦਾਤ’ ਵਿੱਚ ਆਪਣੀ ਅਦਾਕਾਰੀ ਦੇ ਕਮਾਲ ਦਿਖਾਉਣ ਵਾਲਾ ਅਦਾਕਾਰ ਅਤਹਰ ਸਿੱਦੀਕੀ ਹੁਣ ਆਪਣੀ ਲਘੂ ਫਿਲਮ ‘ਅਨਜਾਨ ਏਕ ਦਸਤਕ’ ਦੀ ਸ਼ੂਟਿੰਗ ਵਿੱਚ ਮਸਰੂਫ ਹੈ। ਅਦਾਕਾਰ ਨੇ ਕਿਹਾ ਕਿ ਮੈਂ ਇਸ ਕ੍ਰਾਈਮ ਥ੍ਰਿਲਰ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇਹ ਕਹਾਣੀ ਇੱਕ ਅਜਿਹੇ ਇਨਸਾਨ ਦੀ ਹੈ ਜੋ ਜੰਨਤ ਦੀ ਭਾਲ ਕਰਦਾ ਕਰਦਾ ਜੁਰਮ ਦੀ ਦੁਨੀਆ ਵਿੱਚ ਫਸ ਜਾਂਦਾ ਹੈ ਤੇ ਕਈ ਹੋਰਨਾਂ ਦੀ ਜਾਨ ਦਾ ਖੌਅ ਬਣ ਜਾਂਦਾ ਹੈ।’ ਅਥਰ ਨੇ ਦੱਸਿਆ, ‘ਮੈਂ ਇੱਕ ਅਜਿਹੇ ਆਦਮੀ ਦਾ ਕਿਰਦਾਰ ਨਿਭਾਅ ਰਿਹਾ ਹਾਂ, ਜੋ ਬਹੁਤ ਹੀ ਜ਼ਿੰਮੇਵਾਰ, ਬਹੁਤ ਖਿਆਲ ਰੱਖਣ ਵਾਲਾ ਹੈ ਤੇ ਉਸ ਨੂੰ ਕਿਤਾਬਾਂ ਪੜ੍ਹਨੀਆਂ ਬਹੁਤ ਪਸੰਦ ਹਨ। ਇਨ੍ਹਾਂ ਕਿਤਾਬਾਂ ਵਿੱਚੋਂ ਹੀ ਇੱਕ ਕਿਤਾਬ ਉਸ ਦੀ ਸ਼ਖਸੀਅਤ ਵਿੱਚ ਇੰਨਾ ਬਦਲਾਅ ਲਿਆ ਦਿੰਦੀ ਹੈ ਕਿ ਉਹ ਹਿੰਸਕ ਬਣ ਜਾਂਦਾ ਹੈ।’ ‘ਜਗ ਜਨਣੀ ਮਾਂ ਵੈਸ਼ਨੋ ਦੇਵੀ’ ਅਤੇ ‘ਪਰਵਰਿਸ਼: ਕੁਛ ਖੱਟੀ ਕੁਛ ਮੀਠੀ’ ਵਿੱਚ ਅਦਾਕਾਰੀ ਕਰ ਚੁੱਕਿਆ ਅਤਹਰ ਅੱਜ-ਕਲ੍ਹ ਆਪਣੀ ਫਿਲਮ ਦੀ ਸ਼ੂਟਿੰਗ ਉੱਤਰਾਖੰਡ ਵਿੱਚ ਕਰ ਰਿਹਾ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -