ਮੁੰਬਈ: ‘ਛਕੜਾ ਐਕਸਪ੍ਰੈੱਸ’ ਨਾਲ ਵਾਪਸੀ ਕਰ ਰਹੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ, ਜਿਸ ਵਿੱਚ ਉਹ ਭਾਰਤ ਦੀ ਮਹਿਲਾ ਤੇਜ਼ ਗੇਦਬਾਜ਼ ਝੂਲਨ ਗੋਸਵਾਮੀ ਦੀ ਭੂਮਿਕਾ ਨਿਭਾਵੇਗੀ। ਇੱਕ ਸੂਤਰ ਨੇ ਦੱਸਿਆ, ‘ਜੇਕਰ ਤੁਸੀਂ ਅਨੁਸ਼ਕਾ ਦੇ ਸੋਸ਼ਲ ਮੀਡੀਆ ਨੂੰ ਨੇੜੇ ਤੋਂ ਦੇਖੋ ਤਾਂ ਪਤਾ ਲੱਗੇਗਾ ਕਿ ਉਹ ਇਸ ਵਿਸ਼ੇ ਵਿੱਚ ਜਾਨ ਪਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਸ ਨੇ ਸਕਰੀਨ ‘ਤੇ ਝੂਲਨ ਦਾ ਕਿਰਦਾਰ ਨਿਭਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਫਿਲਮ ਵਿੱਚ ਕ੍ਰਿਕਟਰ ਦੀ ਭੂਮਿਕਾ ਨਿਭਾ ਰਹੀ ਹੈ। ਹਾਲਾਂਕਿ ਭਾਰਤੀ ਸਿਨੇ ਜਗਤ ਵਿੱਚ ਅਨੁਸ਼ਕਾ ਸਭ ਤੋਂ ਫਿੱਟ ਅਭਿਨੇਤਰੀਆਂ ਵਿੱਚੋਂ ਇੱਕ ਰਹੀ ਹੈ, ਉਸ ਨੂੰ ਝੂਲਨ ਦੇ ਕਿਰਦਾਰ ਲਈ ਸਰੀਰਕ ਦਿੱਖ ਅਤੇ ਫਿਟਨੈੱਸ ਦਾ ਪੱਧਰ ਪ੍ਰਾਪਤ ਕਰਨ ਲਈ ਆਪਣੀ ਕਸਰਤ ਨੂੰ ਅਨੁਕੂਲ ਬਣਾਉਣ ਦੀ ਲੋੜ ਪਵੇਗੀ।” ਸੂਤਰ ਨੇ ਅੱਗੇ ਦੱਸਿਆ, ”ਅਨੁਸ਼ਕਾ ਸ਼ਰਮਾ ਨੇ ਭਾਰਤੀ ਸਿਨੇਮਾ ਨੂੰ ਹਮੇਸ਼ਾ ਯਾਦਗਾਰੀ ਮਹਿਲਾ ਪਾਤਰ ਦਿੱਤੇ ਹਨ। ਉਸ ਦਾ ਸ਼ਾਨਦਾਰ ਕੰਮ ਦਰਸਾਉਂਦਾ ਹੈ ਕਿ ਕਿਵੇਂ ਉਸ ਨੇ ਭਾਰਤੀ ਸਿਨੇਮਾ ਵਿੱਚ ਸੁਲਤਾਨ, ਐੱਨਐੱਚ-10, ਬੈਂਡ ਬਾਜਾ ਬਾਰਾਤ, ਪਰੀ, ਫਿਲੌਰੀ, ਪੀਕੇ ਵਰਗੀਆਂ ਫਿਲਮਾਂ ਜ਼ਰੀਏ ਦਰਸ਼ਕਾਂ ਲਈ ਵਿਲੱਖਣ ਔਰਤਾਂ ਦੀ ਪੇਸ਼ਕਾਰੀ ਦਿੱਤੀ ਹੈ। ਉਹ ਫਿਲਮਾਂ ਲਈ ਆਪਣੇ-ਆਪ ਨੂੰ ਬਦਲਣ ਲਈ ਵੀ ਜਾਣੀ ਜਾਂਦੀ ਹੈ ਅਤੇ ਝੂਲਨ ਇੱਕ ਅਜਿਹੀ ਫਿਲਮ ਹੈ, ਜਿਸ ਵਿੱਚ ਸਾਨੂੰ ਅਨੁਸ਼ਕਾ ਦੀ ਲਾਜਵਾਬ ਪੇਸ਼ਕਾਰੀ ਦੇਖਣ ਦਾ ਮੌਕਾ ਮਿਲੇਗਾ।” ਸੂਤਰ ਨੇ ਦੱਸਿਆ, ”ਅਨੁਸ਼ਕਾ ਦਾ ਮਹਿਲਾ ਕ੍ਰਿਕਟ ‘ਤੇ ਫਿਲਮ ਕਰਨਾ ਸ਼ੁਰੂ ਤੋਂ ਹੀ ਦਿਲਚਸਪ ਰਿਹਾ ਹੈ ਅਤੇ ਇਹ ਤੱਥ ਕਿ ਨਿਰਮਾਤਾ ਇਸ ਨੂੰ ਪੈਮਾਨੇ ਅਤੇ ਕੈਨਵਸ ‘ਤੇ ਨਾਮਵਰ ਮਹਿਲਾ ਖਿਡਾਰੀ ਤੋਂ ਪ੍ਰੇਰਿਤ ਸਭ ਤੋਂ ਵੱਡੀ ਸਪੋਰਟਸ ਫਿਲਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਚੀਜ਼ਾਂ ਨੂੰ ਹੋਰ ਵੀ ਦਿਲਚਸਪ ਬਣਾ ਦਿੰਦਾ ਹੈ।” ਫਿਲਮ ‘ਚੱਕਦਾ ਐਕਸਪ੍ਰੈੱਸ’ ਕਲੀਨ ਸਟੇਟ ਫਿਲਮਜ਼ ਵੱਲੋਂ ਬਣਾਈ ਜਾ ਰਹੀ ਹੈ। -ਆਈਏਐੱਨਐੱਸ