12.4 C
Alba Iulia
Sunday, April 28, 2024

ਮਾਣੋ ਜ਼ਿੰਦਗੀ ਦੇ ਰੰਗ

Must Read


ਸੰਜੀਵ ਸਿੰਘ ਸੈਣੀ

ਜ਼ਿੰਦਗੀ ਬਹੁਤ ਖੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਸਾਨੂੰ ਜ਼ਿੰਦਗੀ ਜਿਉਣ ਲਈ ਮਿਲੀ ਹੈ। ਜ਼ਿੰਦਗੀ ਨੂੰ ਕਦੇ ਵੀ ਬੋਝ ਨਾ ਸਮਝੋ। ਹਰ ਪਲ ਖੁਸ਼ ਰਹਿ ਕੇ ਕੱਟੋ। ਭਾਵ ਜੇ ਮਾੜਾ ਸਮਾਂ ਆ ਵੀ ਗਿਆ ਹੈ ਤਾਂ ਜ਼ਿਆਦਾ ਦੁਖੀ ਨਾ ਹੋਵੋ। ਸੁੱਖ-ਦੁੱਖ ਤਾਂ ਆਉਂਦੇ ਹੀ ਰਹਿੰਦੇ ਹਨ। ਜੇ ਮਾੜਾ ਸਮਾਂ ਹੈ ਤਾਂ ਚੰਗਾ ਵੀ ਆਵੇਗਾ। ਚੰਗੇ ਸਮੇਂ ਵਿੱਚ ਜ਼ਿਆਦਾ ਖੁਸ਼ੀ ਵੀ ਨਾ ਮਨਾਓ। ਕਦੇ ਵੀ ਆਪਣੀ ਕਿਸਮਤ ਨੂੰ ਨਾ ਦੋਸ਼ੀ ਠਹਿਰਾਓ। ਕਈ ਵਾਰ ਅਸੀਂ ਕਿਸੇ ਹੋਰ ਦੀ ਗੱਲ ਕਰਕੇ ਆਪਣੇ ਘਰ ਵਿੱਚ ਬਹੁਤ ਜ਼ਿਆਦਾ ਨਕਾਰਾਤਮਕਤਾ ਫੈਲਾ ਲੈਂਦੇ ਹਾਂ।

ਅਕਸਰ ਪਰਿਵਾਰਾਂ ਵਿੱਚ ਕਈ ਵਾਰ ਤਕਰਾਰ ਹੋ ਜਾਂਦੇ ਹਨ। ਪਰਿਵਾਰ ਵਿੱਚ ਕਈ ਅਜਿਹੇ ਮੈਂਬਰ ਵੀ ਹੁੰਦੇ ਹਨ ਜੋ ਅਜਿਹੇ ਤਕਰਾਰਾਂ ਨੂੰ ਕੁਝ ਸਮਝਦੇ ਹੀ ਨਹੀਂ, ਭਾਵ ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰ ਲੈਂਦੇ ਹਨ। ਕਈ ਵਾਰ ਕਈ ਇਨਸਾਨ ਛੋਟੇ-ਛੋਟੇ ਤਕਰਾਰ, ਛੋਟੀਆਂ ਛੋਟੀਆਂ ਗੱਲਾਂ ਨੂੰ ਹੀ ਦਿਲ ‘ਤੇ ਲਾ ਕੇ ਬੈਠ ਜਾਂਦੇ ਹਨ। ਉਹ ਆਪ ਵੀ ਪਰੇਸ਼ਾਨ ਹੁੰਦੇ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਪਰੇਸ਼ਾਨ ਕਰ ਦਿੰਦੇ ਹਨ। ਕਈ ਵਾਰ ਤਾਂ ਅਜਿਹਾ ਦੇਖਣ ਨੂੰ ਵੀ ਆਉਂਦਾ ਹੈ ਕਿ ਅਜਿਹੇ ਇਨਸਾਨ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ। ਗੱਲ ਕੁਝ ਵੀ ਨਹੀਂ ਹੁੰਦੀ, ਪਰ ਗੱਲ ਨੂੰ ਦਿਲ ‘ਤੇ ਲਗਾ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ।

ਅਸੀਂ ਕਹਿ ਦਿੰਦੇ ਹਾਂ ਕਿ ਉਸ ਦੀ ਕਿਸਮਤ ਬਹੁਤ ਚੰਗੀ ਹੈ। ਜਾਂ ਫਲਾਣਾ ਬੰਦਾ ਬਹੁਤ ਘੱਟ ਮਿਹਨਤ ਕਰਕੇ ਬਹੁਤ ਕੁਝ ਕਮਾ ਲੈਂਦਾ ਹੈ। ਉਸ ਨੂੰ ਆਪਣੀ ਕਿਸਮਤ ਤੋਂ ਜ਼ਿਆਦਾ ਮਿਲ ਗਿਆ। ਉਸ ਨੂੰ ਉਸ ਦੇ ਮਾਤਾ-ਪਿਤਾ ਨੇ ਬਹੁਤ ਕੁਝ ਦਿੱਤਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਉਸ ਇਨਸਾਨ ਪ੍ਰਤੀ ਈਰਖਾ ਦੇ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹਾ ਕੋਈ ਇਨਸਾਨ ਨਹੀਂ ਹੈ ਜਿਸ ਦੀ ਜ਼ਿੰਦਗੀ ਵਿੱਚ ਕਦੇ ਵੀ ਉਤਰਾਅ ਚੜ੍ਹਾਅ ਨਾ ਆਏ ਹੋਣ।

ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਅਸੀਂ ਸਾਰੇ ਹੀ ਦੇਖਦੇ ਹਾਂ ਕਿ ਜੇ ਗਰਮੀ ਹੈ ਤਾਂ ਸਰਦੀ ਦਾ ਮੌਸਮ ਵੀ ਆਉਂਦਾ ਹੈ। ਜੇ ਬਰਸਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਮੌਸਮ ਸਾਫ਼ ਵੀ ਹੋ ਜਾਂਦਾ ਹੈ। ਜੇ ਦਿਨ ਚੜ੍ਹਦਾ ਹੈ ਤਾਂ ਰਾਤ ਵੀ ਆਉਂਦੀ ਹੈ। ਮਤਲਬ ਹੈ ਕਿ ਹਮੇਸ਼ਾਂ ਇੱਕ ਹੀ ਤਰ੍ਹਾਂ ਦੀ ਜ਼ਿੰਦਗੀ ਨਹੀਂ ਰਹਿੰਦੀ। ਹਮੇਸ਼ਾਂ ਇੱਕ ਹੀ ਤਰ੍ਹਾਂ ਦਾ ਸਮਾਂ ਨਹੀਂ ਰਹਿੰਦਾ। ਸਮਾਂ ਸਾਰਿਆਂ ਦਾ ਹੀ ਬਦਲਦਾ ਹੈ। ਚਾਹੇ ਅੱਜ ਬਦਲੇ ਜਾਂ ਕੁਝ ਦਿਨਾਂ ਬਾਅਦ ਬਦਲੇ।

ਕੁਦਰਤ ਹਰ ਇੱਕ ਇਨਸਾਨ ਨੂੰ ਮੌਕਾ ਦਿੰਦੀ ਹੈ। ਜੇ ਕਦੇ ਮਾੜਾ ਸਮਾਂ ਆ ਵੀ ਗਿਆ ਤਾਂ ਕਦੇ ਵੀ ਇੰਜ ਨਾ ਸੋਚੋ ਕਿ ਮੇਰੀ ਕਿਸਮਤ ਜਾਂ ਜ਼ਿੰਦਗੀ ਵਿੱਚ ਹਨੇਰਾ ਹੀ ਹੈ। ਦਾਤੇ ਨੇ ਸਾਰੇ ਇਨਸਾਨਾਂ ਲਈ ਬਹੁਤ ਕੁਝ ਬਣਾਇਆ ਹੋਇਆ ਹੈ। ਜਿਸ ਨੇ ਸਾਨੂੰ ਧਰਤੀ ‘ਤੇ ਭੇਜਿਆ ਹੈ, ਉਸ ਨੇ ਸਾਡਾ ਕੋਈ ਹੀਲਾ-ਵਸੀਲਾ ਵੀ ਕਰ ਦੇਣਾ ਹੈ। ਪਰ ਸਾਨੂੰ ਕਰਮ ਕਰਨਾ ਪਵੇਗਾ। ਦਿਲ ਲਗਾ ਕੇ ਮਿਹਨਤ ਕਰਨੀ ਪਵੇਗੀ ਤਾਂ ਹੀ ਅਸੀਂ ਮੰਜ਼ਿਲ ਵੱਲ ਆਪਣੇ ਕਦਮ ਵਧਾਵਾਂਗੇ। ਇਹ ਨਹੀਂ ਹੈ ਕਿ ਸਾਨੂੰ ਪੱਕੀ ਪਕਾਈ ਖਿਚੜੀ ਜਾਂ ਕੋਈ ਥਾਲੀ ਪਰੋਸ ਕੇ ਸਾਡੇ ਸਾਹਮਣੇ ਰੱਖ ਦੇਵੇਗਾ। ਬਿਨਾਂ ਕਰਮ ਕੀਤੇ ਕੁਝ ਵੀ ਨਹੀਂ ਮਿਲਦਾ। ਕਦੇ ਵੀ ਨਿਰਾਸ਼ ਨਾ ਹੋਵੋ। ਆਪਣਾ ਦਿਲ ਕਦੇ ਵੀ ਛੋਟਾ ਨਾ ਕਰੋ। ਤੁਸੀਂ ਇਹ ਸੋਚੋ ਕਿ ਪਰਮਾਤਮਾ ਨੇ ਸਾਡੇ ਲਈ ਬਹੁਤ ਵਧੀਆ ਰੱਖਿਆ ਹੋਇਆ ਹੈ।

ਹਰ ਇੱਕ ਦਿਨ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਹੈ। ਜਿੰਨਾ ਵੀ ਸਾਡੇ ਕੋਲ ਹੈ, ਉਸ ਵਿੱਚ ਸਬਰ ਸੰਤੋਖ ਰੱਖੀਏ। ਨਿਮਰਤਾ, ਪਿਆਰ, ਸਤਿਕਾਰ ਸਹਿਣਸ਼ੀਲ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ। ਕਦੇ ਵੀ ਗੁੱਸਾ ਨਾ ਹੋਵੋ। ਚਲੋ ਜੇ ਕਈ ਵਾਰ ਗੁੱਸਾ ਆ ਵੀ ਜਾਂਦਾ ਹੈ ਤਾਂ ਘਰ ਵਿੱਚ ਕਲੇਸ਼ ਖੜ੍ਹਾ ਨਾ ਕਰੋ। ਕੋਈ ਅਜਿਹਾ ਗ਼ਲਤ ਕਦਮ ਨਾ ਚੁੱਕੋ। ਜੇ ਕਦੇ ਘਰਦਿਆਂ ਨਾਲ ਮਨ ਮੁਟਾਵ ਹੋ ਵੀ ਜਾਂਦਾ ਹੈ ਤਾਂ ਕਿਸੇ ਪਾਰਕ ਵਿੱਚ ਚਲੇ ਜਾਓ, ਕਿਸੇ ਮਾਲ ਵਿੱਚ ਜਾਓ, ਸੈਰ ‘ਤੇ ਨਿਕਲ ਜਾਓ। ਕਹਿਣ ਦਾ ਮਤਲਬ ਕਿ ਇਹ ਜ਼ਿੰਦਗੀ ਸਾਨੂੰ ਦੁਬਾਰਾ ਨਹੀਂ ਮਿਲਣੀ। ਸਾਨੂੰ ਹੱਸ ਖੇਡ ਕੇ ਹੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ।
ਸੰਪਰਕ: 78889-66168



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -