12.4 C
Alba Iulia
Saturday, May 11, 2024

ਜ਼ਿੰਦਗੀ ਦੇ ਫੁੱਲ ’ਤੇ ਬੈਠੀ ਤਿਤਲੀ ਹੈ ਰੰਗਮੰਚ: ਗੁਰਪ੍ਰੀਤ ਘੁੱਗੀ

Must Read


ਸਰਬਜੀਤ ਸਿੰਘ ਭੰਗੂ

ਪਟਿਆਲਾ, 27 ਮਾਰਚ

ਰੰਗਮੰਚ ਜ਼ਿੰਦਗੀ ਦੇ ਫੁੱਲ ‘ਤੇ ਬੈਠੀ ਇੱਕ ਤਿਤਲੀ ਹੈ। ਇੱਕ ਅਦਾਕਾਰ ਇੱਕੋ ਜ਼ਿੰਦਗੀ ਵਿੱਚ ਵੱਖ-ਵੱਖ ਜ਼ਿੰਦਗੀਆਂ ਮਾਣ ਸਕਦਾ ਹੈ। ਅਦਾਕਾਰ ਨੂੰ ਜ਼ਿੰਦਗੀ ਵਿਚਲੇ ਵੱਧ ਤੋਂ ਵੱਧ ਰਸ ਮਾਣਨ ਦੀ ਵੀ ਸਹੂਲਤ ਹੁੰਦੀ ਹੈ। ਕਲਾਕਾਰ ਨੂੰ ਆਪਣੀ ਕਲਾ ਦੀ ਵਰਤੋਂ ਸਮਾਜ ਦੇ ਹਿੱਤ ਵਿੱਚ ਹੀ ਕਰਨੀ ਚਾਹੀਦੀ ਹੈ। ਇਹ ਗੱਲਾਂ ਅੱਜ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੇ ਪੰਜਾਬੀ ਫਿਲਮ ਐਂਡ ਟੈਲੀਵਿਜ਼ਨ ਐਕਟਰਜ਼ ਐਸੋਸੀਏਸ਼ਨਜ਼ (ਪਫ਼ਟਾ) ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੰਜਾਬੀ ਫਿਲਮ, ਟੈਲੀਵਿਜ਼ਨ ਅਤੇ ਰੰਗਮੰਚ ਉਤਸਵ ਦੇ ਉਦਘਾਟਨ ਮੌਕੇ ਪੰਜਾਬੀ ਅਦਾਕਾਰ ਅਤੇ ਪਫ਼ਟਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਕਹੀਆਂ।

ਪ੍ਰੋਗਰਾਮ ਦੇ ਕਨਵੀਨਰ ਡਾ. ਸੁਰਜੀਤ ਸਿੰਘ (ਮੁਖੀ ਪੰਜਾਬੀ ਵਿਭਾਗ) ਨੇ ਦੱਸਿਆ ਕਿ ਇਹ ਉਤਸਵ ਦ੍ਰਿਸ਼ ਮਾਧਿਅਮ ਦੀਆਂ ਕਲਾਵਾਂ ਤੇ ਇਨ੍ਹਾਂ ਨਾਲ ਜੁੜੇ ਅਕਾਦਮਿਕ ਪੱਧਰ ਦੇ ਖੋਜ ਕਾਰਜਾਂ ਦੇ ਦਰਮਿਆਨ ਆਪਸੀ ਖੱਪਿਆਂ ਨੂੰ ਪੂਰਨ ਦੇ ਮਕਸਦ ਵਜੋਂ ਕਰਵਾਇਆ ਜਾ ਰਿਹਾ ਹੈ। ਪ੍ਰਧਾਨਗੀ ਭਾਸ਼ਣ ‘ਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਹਰੇਕ ਮਾਧਿਅਮ ਦੀ ਵੱਖਰੀ ਭਾਸ਼ਾ ਹੁੰਦੀ ਹੈ। ਇਸ ਲਈ ਇਨ੍ਹਾਂ ਦੀ ਤਾਕਤ ਅਤੇ ਸਰੂਪ ਨੂੰ ਵਿਸਥਾਰ ਵਿੱਚ ਜਾਣਨ ਦੀ ਲੋੜ ਹੈ। ਪ੍ਰੋਗਰਾਮ ਦਾ ਉਦਘਾਟਨ ਉੱਘੇ ਅਦਾਕਾਰ ਮਲਕੀਤ ਰੌਣੀ ਨੇ ਕੀਤਾ। ਉਦਘਾਟਨੀ ਸੈਸ਼ਨ ਵਿੱਚ ਉੱਘੇ ਨਾਟਕਕਾਰ ਅਤੇ ਨਾਟ ਆਲੋਚਕ ਡਾ. ਸਤੀਸ਼ ਕੁਮਾਰ ਵਰਮਾ ਨੇ ਰੰਗਮੰਚ ਬਾਰੇ ਭਾਸ਼ਣ ਦਿੱਤਾ, ਜਦਕਿ ਕੇਵਲ ਧਾਲੀਵਾਲ, ਦਵਿੰਦਰ ਕੁਮਾਰ, ਜਗਦੀਸ਼ ਸਚਦੇਵਾ ਅਤੇ ਪਾਲੀ ਭੁਪਿੰਦਰ ਸਿੰਘ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਨੀਨਾ ਟਿਵਾਣਾ, ਮਨਜੀਤ ਔਲਖ, ਡਾ. ਕਮਲੇਸ਼ ਉੱਪਲ, ਜਸਵੰਤ ਦਮਨ, ਮਹਾਵੀਰ ਭੁੱਲਰ, ਮੋਹਣ ਬੱਗਣ, ਸੁਦਰਸ਼ਨ ਮੈਣੀ, ਪ੍ਰਾਣ ਸਭਰਵਾਲ, ਅੰਕੁਰ ਕੁਮਾਰ ਰਾਜੇਸ਼ ਸ਼ਰਮਾ ਤੇ ਸੁਰੇਸ਼ ਪੰਡਤ ਦਾ ਸਨਮਾਨ ਕੀਤਾ ਗਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -