ਚੇਨਈ: ਤਮਿਲ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰ ਐਮੀ ਜੈਕਸਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਮਾਂ ਦਿਵਸ’ ਦੀਆਂ ਵਧਾਈਆਂ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਅਦਾਕਾਰਾ ਨੇ ਆਪਣੀ ਮਾਂ ਨਾਲ ਖਿਚਵਾਈ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਵਧਾਈਆਂ।’ ਹਾਲਾਂਕਿ ਮਾਂ ਦਿਵਸ 2 ਮਈ ਨੂੰ ਆਉਣਾ ਹੈ, ਪਰ ਅਦਾਕਾਰਾ ਨੇ ਇਸ ਤਸਵੀਰ ਨਾਲ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਇਸ ਦਿਵਸ ਦੀ ਵਧਾਈ ਦਿੰਦਿਆਂ ਲਿਖਿਆ ਹੈ, ‘ਇਸ ਧਰਤੀ ਦੀਆਂ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀ ਵਧਾਈ, ਸਵਰਗਾਂ ‘ਚ ਬੈਠੀਆਂ ਮਾਵਾਂ ਨੂੰ ਵੀ ਮਾਂ ਦਿਵਸ ਦੀ ਵਧਾਈ, ਜੋ ਸਵਰਗਾਂ ‘ਚੋਂ ਆਪਣੇ ਬੱਚਿਆਂ ਦੀ ਰਾਖੀ ਕਰ ਰਹੀਆਂ ਹਨ। ਉਨ੍ਹਾਂ ਮਾਵਾਂ ਨੂੰ ਵੀ ਮਾਂ ਦਿਵਸ ਦੀ ਵਧਾਈ, ਜਿਨ੍ਹਾਂ ਆਪਣੇ ਬੱਚੇ ਗੁਆ ਲਏ ਹਨ। ਉਨ੍ਹਾਂ ਨੂੰ ਵੀ ਵਧਾਈ ਜੋ ਛੇਤੀ ਹੀ ਮਾਵਾਂ ਬਣਨ ਵਾਲੀਆਂ ਹਨ। ਬੱਚਿਆਂ ਨੂੰ ਗੋਦ ਲੈਣ ਵਾਲੀਆਂ ਤੇ ਇਸ ਜ਼ਿੰਮੇਦਾਰੀ ਨੂੰ ਨਿਭਾਉਣ ਵਾਲੀਆਂ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀ ਵਧਾਈ ਹੋਵੇ। ਮੇਰੀ ਪਿਆਰੀ ਮਾਂ ਜੈਕਸਨ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ।’ ਪੋਸਟ ‘ਤੇ ਹੈਰਾਨੀ ਪ੍ਰਗਟਾਉਂਦੇ ਹੋਏ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਪੁੱਛਿਆ ਹੈ ਕਿ ਅੱਜ ਮਾਂ ਦਿਵਸ ਕਿਵੇਂ ਹੋ ਗਿਆ। -ਆਈਏਐੱਨਐੱਸ