12.4 C
Alba Iulia
Monday, April 1, 2024

ਤਲਾਅ ਵਿੱਚ ਤੈਰਾਕੀ ਕਰਦਾ ਨਜ਼ਰ ਆਇਆ ਸਲਮਾਨ ਖ਼ਾਨ

Must Read


ਚੰਡੀਗੜ੍ਹ: ਬੌਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਇੱਕ ਤਲਾਅ ਵਿੱਚ ਤੈਰਦਾ ਨਜ਼ਰ ਆ ਰਿਹਾ ਹੈ। ਉਸ ਨੇ ਧੁੱਪ ਤੋਂ ਬਚਣ ਲਈ ਸਿਰ ‘ਤੇ ਟੋਪ ਲਿਆ ਹੋਇਆ ਹੈ। ਪਾਣੀ ਵਿੱਚ ਘਿਰੇ ਸਲਮਾਨ ਦੇ ਚਿਹਰੇ ‘ਤੇ ਮੁਸਕਰਾਹਟ ਹੈ ਅਤੇ ਉਹ ਕੈਮਰੇ ਤੋਂ ਦੂਰ ਦਿਖਾਈ ਦੇ ਰਿਹਾ ਹੈ। ਇਕ ਤਸਵੀਰ ਵਿੱਚ ਸਲਮਾਨ ਦਾ ਅੱਧਾ ਚਿਹਰਾ ਟੋਪ ਹੇਠ ਲੁਕਿਆ ਹੋਇਆ ਹੈ। ਇਨ੍ਹਾਂ ਤਸਵੀਰਾਂ ‘ਤੇ ਪ੍ਰੀਟੀ ਜ਼ਿੰਟਾ, ਰਾਖੀ ਸਾਵੰਤ, ਅੰਮ੍ਰਿਤਾ ਖਾਨਵਿਲਕਰ ਅਤੇ ਟੀਨਾ ਦੱਤਾ ਸਣੇ ਕਈ ਸ਼ਖ਼ਸੀਅਤਾਂ ਨੇ ਟਿੱਪਣੀਆਂ ਕੀਤੀਆਂ ਹਨ। ਸਲਮਾਨ ਦੇ ਕਈ ਪ੍ਰਸ਼ੰਸਕਾਂ ਨੇ ਵੀ ਤਸਵੀਰਾਂ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਮੋਜੀ ਤੇ ਦਿਲ ਭੇਜੇ ਹਨ। ਇੱਕ ਪ੍ਰਸ਼ੰਸਕ ਨੇ ਆਖਿਆ, ‘ਇਸ ਵਿੱਚ ਮੱਛੀ ਵੀ ਹੋਵੇਗੀ, ਫੜ ਲੈਣਾ।’ ਇੱਕ ਹੋਰ ਨੇ ਆਖਿਆ, ‘ਭਾਈ ਤੁਸੀਂ ਧਿਆਨ ਰੱਖਿਓ, ਪਾਣੀ ਵਿੱਚ ਵੀ ਸੱਪ ਹੁੰਦੇ ਹਨ।’ ਸਲਮਾਨ ਦੇ ਇੱਕ ਪ੍ਰਸ਼ੰਸਕ ਨੇ ਪੁੱਛਿਆ ਹੈ, ‘ਸਰ, ਕੀ ਅਗਲੀ ਫ਼ਿਲਮ ਵਿੱਚ ਮਗਰਮੱਛ ਦਾ ਕਿਰਦਾਰ ਮਿਲਿਆ ਹੈ?’ -ਟ੍ਰਿਬਿਊਨ ਵੈੱਬ ਡੈਸਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -