ਚੰਡੀਗੜ੍ਹ: ਅਦਾਕਾਰ ਧੀਰਜ ਧੂਪਰ ਅਤੇ ਉਸ ਦੀ ਪਤਨੀ ਵਿੰਨੀ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦੀ ਕੈਪਸ਼ਨ ਵਿਚ ਲਿਖਿਆ, ”ਅਸੀਂ ਅਗਸਤ 2022 ਵਿੱਚ ਆਪਣੇ ਘਰ ਨੰਨ੍ਹਾ ਮਹਿਮਾਨ ਆਉਣ ਦੀ ਉਡੀਕ ਕਰ ਰਹੇ ਹਾਂ।” ਇਹ ਖ਼ਬਰ ਸਾਂਝੀ ਕਰਦਿਆਂ ਸਾਰ ਹੀ ਉਨ੍ਹਾਂ ਨੂੰ ਵਧਾਈ ਸੰਦੇਸ਼ ਆਉਣੇ ਸ਼ੁਰੂ ਹੋ ਗਏ। ਪੋਸਟ ‘ਤੇ ਟਿੱਪਣੀ ਕਰਦਿਆਂ ਅਦਾਕਾਰਾ ਹਿਨਾ ਖਾਨ ਨੇ ਲਿਖਿਆ, ”ਤੁਹਾਨੂੰ ਦੋਵਾਂ ਨੂੰ ਮੁਬਾਰਾਕਾਂ।” ਇਸੇ ਤਰ੍ਹਾਂ ਮੋਹਿਤ ਮਲਿਕ, ਸ਼ਾਇਨੀ ਅਤੇ ਛਵੀ ਪਾਂਡੇ ਸਮੇਤ ਹੋਰ ਕਲਾਕਾਰਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। -ਟ੍ਰਿਬਿਊਨ ਵੈੱਬ ਡੈਸਕ