12.4 C
Alba Iulia
Sunday, May 19, 2024

ਗਰੈਮੀ 2022: ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਹਾਸਲ ਕੀਤੇ ਐਵਾਰਡ

Must Read


ਲਾਸ ਏਂਜਲਸ: ਸਾਲ 2022 ਦੇ ਗਰੈਮੀ ਐਵਾਰਡਜ਼ ਵਿੱਚ ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਐਵਾਰਡ ਹਾਸਲ ਕੀਤੇ ਹਨ। ਨੇਵਾਡਾ ਦੇ ਲਾਸ ਵੇਗਾਸ ਐੱਮਜੀਐੱਮ ਗ੍ਰੈਂਡ ਗਾਰਡਨ ਐਰੇਨਾ ਵਿੱਚ ਚੱਲ ਰਹੇ 64ਵੇਂ ਸਾਲਾਨਾ ਗਰੈਮੀਜ਼ ਐਵਾਰਡ ਸਮਾਗਮ ਵਿੱਚ ਭਾਰਤੀ-ਅਮਰੀਕੀ ਸੰਗੀਤਕਾਰ ਫਾਲਗੁਨੀ ਸ਼ਾਹ, ਜਿਸ ਨੂੰ ਫਾਲੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਉਸ ਦੀ ਐਲਬਮ ‘ਏ ਕਲਰਫੁਲ ਵਰਲਡ’ ਲਈ ਬੱਚਿਆਂ ਦੀ ਸਰਬੋਤਮ ਸੰਗੀਤ ਐਲਬਮ ਦਾ ਐਵਾਰਡ ਹਾਸਲ ਹੋਇਆ ਹੈ। ਨਿਊਯਾਰਕ ਦੀ ਰਹਿਣ ਵਾਲੀ ਫਾਲਗੁਨੀ ਨੇ ਇਸ ਤੋਂ ਪਹਿਲਾਂ ‘ਸਲੱਮਡਾਗ ਮਿਲੀਅਨੇਅਰ’ ਵਿੱਚ ਏਆਰ ਰਹਿਮਾਨ ਨਾਲ ਵੀ ਕੰਮ ਕੀਤਾ ਹੈ। ਉਸ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਮੁੰਬਈ ਵਿੱਚ ਮਹਾਨ ਸਾਰੰਗੀ ਵਾਦਕ ਤੇ ਗਾਇਕ ਉਸਤਾਦ ਸੁਲਤਾਨ ਖ਼ਾਨ ਤੋਂ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਬੰਗਲੂਰੂ ਦੇ ਰਹਿਣ ਵਾਲੇ ਸੰਗੀਤਕਾਰ ਰਿੱਕੀ ਕੇਜ ਨੂੰ ‘ਡਿਵਾਈਨ ਟਾਈਡਜ਼’ ਲਈ ਸਰਵੋਤਮ ਨਵੀਂ ਐਲਬਮ ਸ਼੍ਰੇਣੀ ‘ਚ ਗਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਉਸ ਦਾ ਦੂਜਾ ਗਰੈਮੀ ਪੁਰਸਕਾਰ ਹੈ। ਅਮਰੀਕਾ ‘ਚ ਜਨਮੇ ਸੰਗੀਤਕਾਰ ਨੇ ਮਸ਼ਹੂਰ ਬਰਤਾਨਵੀ ਰੌਕ ਬੈਂਡ ‘ਦਿ ਪੁਲੀਸ’ ਦੇ ਡਰੰਮਰ ਸਟੀਵਰਟ ਕੋਪਲੈਂਡ ਨਾਲ ਪੁਰਸਕਾਰ ਸਾਂਝਾ ਕੀਤਾ। ਕੋਪਲੈਂਡ ਨੇ ਐਲਬਮ ‘ਚ ਕੇਜ ਨਾਲ ਕੰਮ ਕੀਤਾ ਹੈ। ਇਸ ਵਾਰ ਬਰੂਨੋ ਮਾਰਸ ਤੇ ਰੈਪਰ ਐਂਡਰਸਨ ਪਾਕ ਦੀ ਜੋੜੀ ਦੇ ਗੀਤ ‘ਲੀਵ ਦਿ ਡੋਰ ਓਪਨ’ ਨੂੰ ਸਾਲ ਦੇ ਬਿਹਤਰੀਨ ਗੀਤ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਇਹ ਗੀਤ ਏਆਰ ਐਂਡ ਬੀ ਸੁਪਰ ਡੂਓ ਸਿਲਕ ਸੌਨਿਕ ਵੱਲੋਂ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਰੌਕ ਸ਼੍ਰੇਣੀ ਵਿੱਚ ਤਿੰਨ ਐਵਾਰਡਾਂ ਲਈ ਨਾਮਜ਼ਦ ਹੋਇਆ ਬੈਂਡ ‘ਫੂ ਫਾਈਟਰਜ਼’ ਤਿੰਨੇ ਹੀ ਐਵਾਰਡ ਜਿੱਤ ਗਿਆ ਹੈ। ਇਸ ਬੈਂਡ ਨੇ ‘ਮੇਕਿੰਗ ਏ ਫਾਇਰ’ ਲਈ ਸਰਬੋਤਮ ਰੌਕ ਪਰਫਾਰਮੈਂਸ, ‘ਵੇਟਿੰਗ ਓਨ ਏ ਵਾਰ’ ਲਈ ਸਰਬੋਤਮ ਰੌਕ ਗੀਤ ਅਤੇ ‘ਮੈਡੀਸਿਨ ਐਟ ਮਿੱਡਨਾਈਟ’ ਲਈ ਸਰਬੋਤਮ ਰੌਕ ਐਲਬਮ ਦਾ ਐਵਾਰਡ ਹਾਸਲ ਕੀਤਾ ਹੈ। ਸਮਾਗਮ ਦੌਰਾਨ ਗੀਤ ‘ਯੰਗਰ ਮੀ’ ਨੂੰ ਐੱਲਜੀਬੀਟੀਕਿਊ+ਥੀਮ ਦਾ ਐਵਾਰਡ ਹਾਸਲ ਹੋਇਆ ਹੈ। ਸੰਗੀਤਕਾਰ ਭਰਾ ‘ਬ੍ਰਦਰਜ਼ ਓਸਬੌਰਨ’ ਨੂੰ ਆਪਣਾ ਪਹਿਲਾ ਗਰੈਮੀ ਐਵਾਰਡ ਉਨ੍ਹਾਂ ਦੇ ਗੀਤ ‘ਯੰਗਰ ਮੀ’ ਲਈ ਮਿਲਿਆ ਹੈ। ‘ਵਰਾਇਟੀ’ ਵਿੱਚ ਛਪੀ ਇਕ ਰਿਪੋਰਟ ਅਨੁਸਾਰ ਇਸ ਐਵਾਰਡ ਸਮਾਗਮ ਦੇ ਇਤਿਹਾਸ ਵਿੱਚ ਇਹ ਪਹਿਲਾ ਐੱਲਜੀਬੀਟੀਕਿਊ+ਥੀਮ ਗੀਤ ਹੈ, ਜਿਸ ਨੂੰ ਐਵਾਰਡ ਹਾਸਲ ਹੋਇਆ ਹੈ। ਇਸੇ ਤਰ੍ਹਾਂ ਅਮਰੀਕਾ ‘ਚ ਰਹਿਣ ਵਾਲੀ ਪਾਕਿਸਤਾਨੀ ਗਾਇਕਾ ਆਰੂਜ਼ਾ ਆਫਤਾਬ ਨੂੰ ਉਸ ਦੇ ਗਾਣੇ ‘ਮੁਹੱਬਰ’ ਲਈ ਗਰੈਮੀ ਦਿੱਤਾ ਗਿਆ ਹੈ। ਉਸ ਨੂੰ ਇਹ ਪੁਸਰਕਾਰ ਸਰਵੋਤਮ ਵਿਸ਼ਵ ਸੰਗੀ ਪ੍ਰਦਰਸ਼ਨ ਸ਼੍ਰੇਣੀ ‘ਚ ਦਿੱਤਾ ਗਿਆ। -ਪੀਟੀਆਈ

ਲਤਾ ਮੰਗੇਸ਼ਕਰ ਤੇ ਬੱਪੀ ਲਹਿਰੀ ਨੂੰ ਯਾਦ ਕਰਨਾ ਭੁੱਲੇ ਪ੍ਰਬੰਧਕ

ਲਾਸ ਏਂਜਲਸ (ਆਈਏਐਨਐਸ): ਲਾਸ ਵੇਗਾਸ ਦੇ ਐੱਮਜੀਐੱਮ ਗਰੈਂਡ ਗਾਰਡਨ ਐਰੇਨਾ ਵਿੱਚ ਆਸਕਰ ਤੋਂ ਹਫ਼ਤੇ ਬਾਅਦ ਹੋ ਰਹੇ 64ਵੇਂ ਸਾਲਾਨਾ ਗਰੈਮੀਜ਼ ਐਵਾਰਡ ਵਿਚ ਵੀ ਪ੍ਰਸਿੱਧ ਭਾਰਤੀ ਪਿੱਠਵਰਤੀ ਗਾਇਕਾ ਲਤਾ ਮੰਗੇਸ਼ਕਰ ਨੂੰ ‘ਇਨ ਮੈਮੋਰੀਅਲ’ ਭਾਗ ਵਿਚ ਯਾਦ ਨਹੀਂ ਕੀਤਾ ਗਿਆ ਹੈ। ਗਰੈਮੀਜ਼ 2022 ਇਨ ਮੈਮੋਰੀਅਮ ਵਿਚ ਮਰਹੂਮ ਸੰਗੀਤਕਾਰ ਸਟੀਫਨ ਸੋਨਡਾਈਮ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਗੀਤ ਸਿੰਥੀਆ ਐਰੀਵੋ, ਲੈਸਲੀ ਓਡਮ ਜੂਨੀਅਰ, ਬੈਨ ਪਲੈਟ ਅਤੇ ਰੈਸ਼ਲ ਜ਼ੈਗਲਰ ਨੇ ਪੇਸ਼ ਕੀਤੇ ਗਏ। ਟੇਲਰ ਹਾਕਿੰਸ ਅਤੇ ਟੌਮ ਪਾਰਕਰ ਦਾ ਵੀ ਸਨਮਾਨ ਕੀਤਾ ਗਿਆ। ਲਤਾ ਮੰਗੇਸ਼ਕਰ, ਜਿਸ ਨੂੰ ‘ਭਾਰਤ ਦੀ ਕੋਇਲ’ ਕਿਹਾ ਜਾਂਦਾ ਸੀ, ਦਾ 6 ਜਨਵਰੀ ਨੂੰ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਲਤਾ ਮੰਗੇਸ਼ਕਰ ਨੂੰ ਯਾਦ ਨਾ ਕੀਤੇ ਜਾਣ ਤੋਂ ਨਾਰਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਟਵਿੱਟਰ ‘ਤੇ ਰਿਕਾਰਡਿੰਗ ਅਕੈਡਮੀ ਦੀ ਆਲੋਚਨਾ ਕੀਤੀ, ਜੋ ਕਿ ਹੌਲੀਵੁੱਡ ਦੇ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਗਮ ਦਾ ਪ੍ਰਬੰਧ ਕਰਦੀ ਹੈ। ਇੰਨਾ ਹੀ ਨਹੀਂ ਇਸ ਦੌਰਾਨ ਮਰਹੂਮ ਸੰਗੀਤਕਾਰ ਤੇ ਗਾਇਕ ਬੱਪੀ ਲਹਿਰੀ ਨੂੰ ਵੀ ਅਣਗੌਲਿਆ ਕਰ ਦਿੱਤਾ ਗਿਆ ਹੈ। ਇਸ ਕਾਰਨ ਕਈ ਪ੍ਰਸ਼ੰਸਕ ਟਵਿੱਟਰ ‘ਤੇ ਰੋਸ ਜਤਾ ਰਹੇ ਹਨ। ਇੱਕ ਜਣੇ ਨੇ ਕਿਹਾ ਕਿ ਇਹ ਸ਼ੋਅ ਸਿਰਫ਼ ਅਮਰੀਕਾ ਦੇ ਸੰਗੀਤ ਤੱਕ ਸੀਮਤ ਰਹਿ ਗਿਆ ਹੈ। ਇਸ ਵਿੱਚ ਦੁਨੀਆਂ ਭਰ ਦੇ ਸੰਗੀਤ ਦੀ ਕੋਈ ਕਦਰ ਨਹੀਂ ਹੈ।

ਪੁੱਤਰ ਨਾਲ ਪੁੱਜੇ ਸੰਗੀਤਕਾਰ ਏਆਰ ਰਹਿਮਾਨ

ਲਾਸ ਏਂਜਲਸ (ਪੀਟੀਆਈ): ਸੰਗੀਤਕਾਰ ਏਆਰ ਰਹਿਮਾਨ ਗਰੈਮੀ ਐਵਾਰਡ ਸਮਾਰੋਹ ਵਿਚ ਆਪਣੇ ਪੁੱਤਰ ਏਆਰ ਆਮੀਨ ਨਾਲ ਪਹੁੰਚੇ ਤੇ ਉਨ੍ਹਾਂ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੋ ਵਾਰ ਦੇ ਗਰੈਮੀ ਐਵਾਰਡ ਜੇਤੂ ਰਹਿਮਾਨ ਨੇ ਟਵਿੱਟਰ ‘ਤੇ ਸਮਾਗਮ ਨਾਲ ਸਬੰਧਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਅਤੇ ਉਸ ਦਾ ਪੁੱਤਰ ਬੈਠੇ ਦਿਖਾਈ ਦੇ ਰਹੇ ਹਨ। ਦੋਵਾਂ ਨੇ ਗਰੈਮੀ ਦੇ ਰੈੱਡ ਕਾਰਪੇਟ ਈਵੈਂਟ ਮੌਕੇ ਕੈਮਰੇ ਲਈ ਪੋਜ਼ ਵੀ ਦਿੱਤੇ। ਰਹਿਮਾਨ ਨੇ ਪੀਲੇ ਅਤੇ ਭੂਰੇ ਰੰਗ ਦਾ ਬਲੇਜ਼ਰ ਪਾਇਆ ਹੋਇਆ ਸੀ। ਉਸ ਦੇ ਕਈ ਪ੍ਰਸ਼ੰਸਕਾਂ ਨੇ ਤਸਵੀਰ ਹੇਠਾਂ ਕਈ ਟਿੱਪਣੀ ਵੀ ਕੀਤੀਆਂ ਹਨ। ਆਮੀਨ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਗਰੈਮੀ ਪੁਰਸਕਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -