ਮੁੰਬਈ: ਉੱਘੇ ਬੌਲੀਵੁੱਡ ਅਦਾਕਾਰ ਪੰਕਜ ਕਪੂਰ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਦੌਰਾਨ ਆਪਣੇ ਪੋਤੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਪਿਤਾ ਸ਼ਾਹਿਦ ਕਪੂਰ ਵਾਂਗ ਸ਼ਰਾਰਤੀ ਹੈ। ਉਹ ਸ਼ੋਅ ਵਿੱਚ ਫ਼ਿਲਮ ‘ਜਰਸੀ’ ਦੀ ਪ੍ਰਮੋਸ਼ਨ ਲਈ ਆਪਣੇ ਪੁੱਤਰ ਸ਼ਾਹਿਦ ਕਪੂਰ ਅਤੇ ਅਦਾਕਾਰਾ ਮ੍ਰਿਨਲ ਠਾਕੁਰ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੇਜ਼ਬਾਨ ਕਪਿਲ ਸ਼ਰਮਾ ਨੇ ਪੰਕਜ ਕਪੂਰ ਕੋਲੋਂ ਪੁੱਛਿਆ ਕਿ ਸ਼ਾਹਿਦ ਕਪੂਰ ਜ਼ਿਆਦਾ ਸ਼ਰਾਰਤੀ ਸੀ ਜਾਂ ਉਹ (ਤੁਸੀਂ) ਆਪਣੇ ਪੁੱਤਰ ਨਾਲੋਂ ਵੱਧ ਸ਼ਰਾਰਤੀ ਸਨ। ਇਸ ਦਾ ਜਵਾਬ ਦਿੰਦਿਆਂ ਉਸ ਨੇ ਕਿਹਾ,”ਮੈਂ ਸੱਚ ਕਹਾਂਗਾ ਕਿ ਮੈਂ ਸ਼ਰਾਰਤੀ ਸੀ ਪਰ ਸ਼ਾਹਿਦ ਕਪੂਰ ਸ਼ਦੀਦ ਸ਼ਰਾਰਤੀ ਸੀ ਅਤੇ ਮੇਰਾ ਪੋਤਾ ਵੀ ਸ਼ਰਾਰਤੀ ਹੈ। ਇਹ ਅਜਿਹਾ ਗੁਣ ਹੈ ਕਿ ਉਹ ਸ਼ਰਾਰਤ ਕਰਨ ਤੋਂ ਬਾਅਦ ਤੁਹਾਡੇ ਵੱਲ ਇਸ ਤਰ੍ਹਾਂ ਦੇਖਦੇ ਹਨ, ਜਿਵੇਂ ਕਹਿ ਰਹੇ ਹੋਣ ਕਿ ‘ਹੁਣ ਦੱਸੋ? ਇਹ ਗੁਣ ਪਿਤਾ ਤੇ ਪੁੱਤ ਦੋਵਾਂ ਵਿੱਚ ਹਨ। ਸ਼ਾਹਿਦ ਕੋਈ ਸ਼ਰਾਰਤ ਕਰਕੇ ਕਹਿੰਦਾ ਸੀ ਕਿ ਤੁਸੀਂ ਦੇਖਿਆ ਮੈਂ ਕੀ ਕੀਤਾ? ਇਹੀ ਗੁਣ ਮੇਰੇ ਪੋਤੇ ਵਿੱਚ ਵੀ ਹੈ।” ‘ਦਿ ਕਪਿਲ ਸ਼ਰਮਾ ਸ਼ੋਅ’ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਉੱਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ