ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 16 ਅਪਰੈਲ
ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਪ੍ਰਤੀ ਲੋਕਾਂ ਦਾ ਉਤਸ਼ਾਹ ਹਾਲੇ ਵੀ ਬਰਕਰਾਰ ਹੈ। ਕਿਹਾ ਜਾ ਰਿਹਾ ਹੈ ਕਿ ਨਵ-ਵਿਆਹੁਤਾ ਜੋੜਾ ਦੱਖਣੀ ਅਫਰੀਕਾ ਵਿੱਚ ਆਪਣਾ ਹਨੀਮੂਨ ਮਨਾੲੇਗਾ। ਵਿਆਹ ਦੀਆਂ ਤਸਵੀਰਾਂ ਆਲੀਆ ਅਤੇ ਹੋਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਇੰਟਰਨੈੱਟ ‘ਤੇ ਤੂਫਾਨ ਲਿਆ ਦਿੱਤਾ ਹੈ।