ਮੁੰਬਈ: ਅਦਾਕਾਰ ਵਰੁਣ ਧਵਨ ਅੱਜ 35 ਵਰ੍ਹਿਆਂ ਦਾ ਹੋ ਗਿਆ। ਕਰੋਨਾ ਕਾਰਨ ਦੋ ਸਾਲ ਘਰ ਰਹਿਣ ਮਗਰੋਂ ਉਸ ਨੇ ਅੱਜ ਸੈੱਟ ‘ਤੇ ਆਪਣਾ ਜਨਮ ਦਿਨ ਮਨਾਉਣ ਲਈ ਸ਼ੁਕਰੀਆ ਅਦਾ ਕੀਤਾ। ਵਰੁਣ ਧਵਨ, ਨਿਤੀਸ਼ ਤਿਵਾੜੀ ਦੀ ਫਿਲਮ ”ਬਵਾਲ” ਦੀ ਸ਼ੁੂਟਿੰਗ ਵਿੱਚ ਰੁੱਝਿਆ ਹੋਇਆ ਹੈ। ਇਸ ਫ਼ਿਲਮ ਵਿੱਚ ਅਦਾਕਾਰਾ ਜਾਹਨਵੀ ਕਪੂਰ ਵੀ ਨਜ਼ਰ ਆਵੇਗੀ। ਧਵਨ ਨੇ ਇੰਸਟਾਗ੍ਰਾਮ ‘ਤੇ ਆਪਣੇ ਜਨਮ ਦਿਨ ਮੌਕੇ ਉਸ ਨੂੰ ਪਿਆਰ ਅਤੇ ਸ਼ੁਭਇੱਛਾਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਸ ਨੇ ਇਕ ਤਸਵੀਰ ਸਾਂਝੀ ਕਰਦਿਆਂ ਆਖਿਆ, ”ਮੇਰੀ 16 ਸਾਲ ਦੀ ਉਮਰ ਨਹੀਂ ਹੈ, ਪਰ ਕੰਮ ਕਰਕੇ ਜਨਮ ਦਿਨ ਮਨਾਉਣ ਵਿਚ ਬਹੁਤ ਖੁਸ਼ੀ ਮਿਲੀ।” -ਪੀਟੀਆਈ