12.4 C
Alba Iulia
Monday, April 29, 2024

ਤੈਮੂਰ ਅਲੀ ਖਾਨ ਨੇ ਫੋਟੋਗ੍ਰਾਫ਼ਰਾਂ ਨੂੰ ਤਸਵੀਰਾਂ ਖਿੱਚਣ ਤੋਂ ਰੋਕਿਆ

Must Read


ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਅਦਾਕਾਰ ਸੈਫ ਅਲੀ ਖਾਨ ਦੇ ਵੱਡੇ ਪੁੱਤਰ ਤੈਮੂਰ ਅਲੀ ਖਾਨ ਲਈ ਤਸਵੀਰਾਂ ਖਿਚਵਾਉਣੀਆਂ ਕੋਈ ਨਵੀਂ ਗੱਲ ਨਹੀਂ ਹੈ ਪਰ ਅੱਜ ਤੈਮੂਰ ਆਪਣੇ ਛੋਟੇ ਭਰਾ ਜੇਹ ਅਲੀ ਖਾਨ ਨਾਲ ਖੇਡਣ ‘ਚ ਰੁੱਝਿਆ ਹੋਇਆ ਸੀ ਅਤੇ ਉਹ ਤਸਵੀਰਾਂ ਖਿਚਵਾਉਣ ਦੇ ਮੂਡ ਵਿੱਚ ਨਹੀਂ ਸੀ।

ਇਸ ਦੌਰਾਨ ਉਸ ਨੇ ਆਪਣੇ ਘਰ ਬਾਹਰ ਖੜ੍ਹੇ ਫੋਟੋਗ੍ਰਾਫ਼ਰਾਂ ਨੂੰ ਤਸਵੀਰਾਂ ਖਿੱਚਣ ਤੋਂ ਰੋਕ ਦਿੱਤਾ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਤੈਮੂਰ, ਬਿਜਲਈ ਖਿਡੌਣਾ ਕਾਰ ਚਲਾ ਰਹੇ ਆਪਣੇ ਭਰਾ ਜੇਹ ਦੇ ਨੇੜੇ ਘੁੰਮਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਫੋਟੋਗ੍ਰਾਫ਼ਰ ਖੇਡਦੇ ਹੋਏ ਬੱਚਿਆਂ ਦੀਆਂ ਤਸਵੀਰਾਂ ਖਿੱਚ ਰਹੇ ਹੁੰਦੇ ਹਨ।

ਇਸ ਦੌਰਾਨ ਉਨ੍ਹਾਂ ਦੀ ਮਾਂ ਕਰੀਨਾ ਆਈ ਅਤੇ ਉਸ ਨੇ ਫੋਟੋਗ੍ਰਾਫ਼ਰਾਂ ਨੂੰ ਤਸਵੀਰਾਂ ਖਿੱਚਣ ਤੋਂ ਮਨ੍ਹਾਂ ਕਰਦਿਆਂ ਕਿਹਾ, ”ਬਸ, ਬੰਦ ਕਰੋ ਅਭੀ।” ਤੈਮੂਰ ਨੇ ਦੇਖਿਆ ਕਿ ਫੋਟੋਗ੍ਰਾਫ਼ਰਾਂ ਨੇ ਤਸਵੀਰਾਂ ਖਿੱਚਣੀਆਂ ਹਾਲੇ ਬੰਦ ਨਹੀਂ ਕੀਤੀਆਂ ਤਾਂ ਉਸ ਨੇ ਵੀ ਆਪਣੀ ਮਾਤਾ ਦੀ ਨਕਲ ਕਰਦਿਆਂ ਕਿਹਾ, ”ਬੰਦ ਕਰ ਦਾਦਾ, ਬੰਦ ਕਰ ਦਾਦਾ, ਬੰਦ ਕਰ ਇਸ ਕੋ।” ਅਦਾਕਾਰ ਜੋੜੇ ਦੇ ਇਨ੍ਹਾਂ ਬੱਚਿਆਂ ਦੀ ਵਾਇਰਲ ਹੋਈ ਵੀਡੀਓ ਬਾਰੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ। ਕਿਸੇ ਨੇ ਇਸ ਨੂੰ ‘ਪਿਆਰੀ’ ਵੀਡੀਓ ਕਿਹਾ ਅਤੇ ਕਈਆਂ ਨੇ ਉਸ ਦੇ ਵਿਹਾਰ ‘ਤੇ ਉਂਗਲ ਵੀ ਚੁੱਕੀ। ਸੋਸ਼ਲ ਮਡੀਆ ‘ਤੇ ਜ਼ਿਆਦਾਤਰ ਲੋਕ ਬੱਚਿਆਂ ਦੀ ਵੀਡੀਓ ਦੇਖ ਕੇ ਖੁਸ਼ ਨਜ਼ਰ ਆਏ। -ਟ੍ਰਿਬਿਊਨ ਵੈੱਬ ਡੈਸਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -