ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਟਵੀਟ ਕਰ ਕੇ ਦੱਸਿਆ ਕਿ ਉਸ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ। ਇਹ ਤਾਮਿਲ ਫਿਲਮ ‘ਸੂਰਾਰਾਈ ਪੋਟਰੂ’ ਦਾ ਰੀਮੇਕ ਹੈ। ਰੀਮੇਕ ਦਾ ਨਿਰਦੇਸ਼ਨ ਸੁਧਾ ਕੋਨਗਰਾ ਕਰ ਰਹੀ ਹੈ। ਮੂਲ ਫਿਲਮ ਵੀ ਸੁਧਾ ਦੇ ਨਿਰਦੇਸ਼ਨ ਹੇਠ ਹੀ ਬਣੀ ਸੀ, ਜਿਸਦਾ ਪ੍ਰੀਮੀਅਰ ਨਵੰਬਰ 2020 ਵਿੱਚ ਪ੍ਰਾਈਮ ਵੀਡੀਓ ‘ਤੇ ਹੋਇਆ ਸੀ। ਅਕਸ਼ੈ ਨੇ ਇਸ ਸਬੰਧੀ ਟਵੀਟ ਕਰ ਕੇ ਲੋਕਾਂ ਤੋਂ ਇਸ ਰੀਮੇਕ ਦੇ ਨਾਮ ਲਈ ਸੁਝਾਅ ਵੀ ਮੰਗੇ ਹਨ। ਉਸ ਨੇ ਲਿਖਿਆ, ”ਨਾਰੀਅਲ ਤੋੜ ਕੇ ਅਤੇ ਦਿਲਾਂ ‘ਚ ਪ੍ਰਾਰਥਨਾ ਕਰ ਕੇ ਅਸੀਂ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ, ਜੋ ਸੁਫ਼ਨਿਆਂ ਅਤੇ ਇਸ ਦੇ ਮਹੱਤਵ ਨੂੰ ਦਰਸਾਉਂਦੀ ਹੈ। ਫਿਲਮ ਦਾ ਨਾਮ ਹਾਲੇ ਤੈਅ ਨਹੀਂ ਕੀਤਾ ਗਿਆ। ਜੇ ਤੁਹਾਡੇ ਕੋਲ ਫਿਲਮ ਦੇ ਨਾਮ ਲਈ ਕੋਈ ਸੁਝਾਅ ਹਨ ਤਾਂ ਜ਼ਰੂਰ ਸਾਂਝੇ ਕਰੋ ਅਤੇ ਸ਼ੁੱਭਕਾਮਨਾਵਾਂ ਵੀ ਭੇਜੋ।” ਇਸ ਦਾ ਨਿਰਮਾਣ ਵਿਕਰਮ ਮਲਹੋਤਰਾ ਦੇ ‘ਅਬੁਨਦੰਤੀਆ ਐਂਟਰਟੇਨਮੈਂਟ’ ਅਤੇ ‘2ਡੀ ਐਂਟਰਟੇਨਮੈਂਟ’ ਵੱਲੋਂ ਕੀਤਾ ਜਾ ਰਿਹਾ ਹੈ। -ਪੀਟੀਆਈ