ਕੋਚੀ, 28 ਅਪਰੈਲ
ਮਸ਼ਹੂਰ ਮਲਿਆਲਮ ਫਿਲਮ ਨਿਰਮਾਤਾ-ਅਦਾਕਾਰ ਵਿਜੇ ਬਾਬੂ ਖ਼ਿਲਾਫ਼ ਬਲਾਤਕਾਰ ਦੇ ਮਾਮਲੇ ਦੀ ਜਾਂਚ ਨੂੰ ਸਖ਼ਤ ਕਰਦੇ ਹੋਏ ਕੇਰਲ ਪੁਲੀਸ ਨੇ ਅੱਜ ਕਿਹਾ ਕਿ ਪਹਿਲੀ ਨਜ਼ਰੇ ਇਹ ਮਾਮਲਾ ਸਾਬਤ ਹੋ ਗਿਆ ਹੈ ਅਤੇ ਮੁਲਜ਼ਮ ਖ਼ਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ, ਜੋ ਕਥਿਤ ਤੌਰ ‘ਤੇ ਦੇਸ਼ ਛੱਡ ਗਿਆ ਹੈ। ਅਭਿਨੇਤਾ ਵਿਜੇ ਬਾਬੂ ‘ਤੇ ਫੇਸਬੁੱਕ ਸੈਸ਼ਨ ਦੌਰਾਨ ਮਹਿਲਾ ਅਭਿਨੇਤਰੀ ਨਾਲ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਅਤੇ ਪੀੜਤਾ ਦੀ ਪਛਾਣ ਦਾ ਖੁਲਾਸਾ ਕਰਨ ਦਾ ਦੋਸ਼ ਹੈ।