12.4 C
Alba Iulia
Thursday, April 25, 2024

ਆਮਿਰ ਖਾਨ ਵੱਲੋਂ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਪਹਿਲਾ ਗੀਤ ਰਿਲੀਜ਼

Must Read


ਮੁੰਬਈ: ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਪਹਿਲਾ ਗੀਤ ਅੱਜ ਜਾਰੀ ਕੀਤਾ। ਇਸ ਤੋਂ ਪਹਿਲਾਂ ਅਦਾਕਾਰ ਨੇ ਪਹਿਲੇ ਗੀਤ ‘ਕਹਾਨੀ’ ਬਾਰੇ ਆਪਣੇ ਵੀਡੀਓਜ਼ ਜਾਰੀ ਕਰ ਕੇ ਦਰਸ਼ਕਾਂ ਦੀ ਉਤਸੁਕਤਾ ਵਧਾ ਦਿੱਤੀ ਸੀ। ਇਸ ਫ਼ਿਲਮ ਵਿੱਚ ਆਮਿਰ ਖਾਨ ਤੇ ਕਰੀਨਾ ਕਪੂਰ ਤੋਂ ਇਲਾਵਾ ਮੋਨਾ ਸਿੰਘ ਤੇ ਚੇਤੰਨਯ ਅਕੀਨੇਨੀ ਸਹਿ-ਕਲਾਕਾਰ ਵਜੋਂ ਨਜ਼ਰ ਆਉਣਗੇ। ਇਸ ਗੀਤ ਨੂੰ ਮੋਹਨ ਕਾਨਨ ਨੇ ਗਾਇਆ ਹੈ ਜਦਕਿ ਪ੍ਰੀਤਮ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਫ਼ਿਲਮ ਨੂੰ ਸਮੇਟਦਾ ਹੈ ਅਤੇ ਦਰਸ਼ਕਾਂ ਨੂੰ ਫਿਲਮ ਨਾਲ ਜਾਣੂ ਕਰਵਾਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਆਮਿਰ ਨੇ ਇਸ ਗੀਤ ਦੀ ਵੀਡੀਓਜ਼ ਜਾਰੀ ਨਹੀਂ ਕੀਤੀ ਸਗੋਂ ਇਸ ਗੀਤ ਦਾ ਸਿਰਫ ਆਡੀਓ ਹੀ ਜਾਰੀ ਕੀਤਾ ਹੈ ਤਾਂ ਕਿ ਦਰਸ਼ਕਾਂ ਦਾ ਧਿਆਨ ਸੰਗੀਤ ਦੇ ਅਸਲ ਨਾਇਕ ਵੱਲ ਖਿੱਚਿਆ ਜਾ ਸਕੇ। ਆਮਿਰ ਨੇ ਕਿਹਾ ਕਿ ‘ਲਾਲ ਸਿੰਘ ਚੱਢਾ’ ਦੇ ਗੀਤ ਫ਼ਿਲਮ ਦੀ ਰੂਹ ਹਨ। ‘ਲਾਲ ਸਿੰਘ ਚੱਢਾ’ 1994 ਦੀ ਹੌਲੀਵੁੱਡ ਹਿੱਟ ਫਿਲਮ ‘ਫੋਰੈਸਟ ਗੰਪ’ ਦੇ ਐਰਿਕ ਰੌਥ ਦੇ ਮੂਲ ਸਕਰੀਨਪਲੇਅ ਦਾ ਭਾਰਤੀ ਰੂਪਾਂਤਰਨ ਹੈ। ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -