12.4 C
Alba Iulia
Wednesday, May 15, 2024

‘ਕੇਜੀਐੱਫ-2’ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੀਜੀ ਹਿੰਦੀ ਫ਼ਿਲਮ ਬਣੀ

Must Read


ਮੁੰਬਈ: ‘ਬਾਹੂਬਲੀ-2’ ਤੇ ‘ਦੰਗਲ’ ਤੋਂ ਬਾਅਦ ‘ਕੇਜੀਐੱਫ-2’ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੀਜੀ ਹਿੰਦੀ ਫ਼ਿਲਮ ਬਣ ਗਈ ਹੈ। ਬਾਕਸ ਆਫਿਸ ਦੀ ਕੁਲੈਕਸ਼ਨ ਦੇ ਅੰਕੜਿਆਂ ਅਨੁਸਾਰ ਪ੍ਰਭਾਸ ਦੀ ‘ਬਾਹੂਬਲੀ-2’ (ਹਿੰਦੀ) ਨੇ 510.99 ਕਰੋੜ ਅਤੇ ਆਮਿਰ ਖ਼ਾਨ ਦੀ ‘ਦੰਗਲ’ ਨੇ 378.38 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਕੇਜੀਐੱਫ: ਚੈਪਟਰ 2’ ਹੁਣ ਤੱਕ ਪਹਿਲੇ ਦਿਨ ਤੇ ਪਹਿਲੇ ਹਫ਼ਤੇ ਦੌਰਾਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਨੇ ਸਭ ਤੋਂ ਘੱਟ ਸਮੇਂ ਵਿੱਚ 250 ਕਰੋੜ ਰੁਪਏ ਦੀ ਕਮਾਈ ਕਰਨ ਦਾ ਇਤਿਹਾਸ ਵੀ ਸਿਰਜ ਦਿੱਤਾ ਹੈ।

ਵਪਾਰ ਵਿਸ਼ਲੇਸ਼ਕ ਤਰੁਣ ਆਦਰਸ਼ ਅਨੁਸਾਰ ਯਸ਼ ਦੀ ਇਹ ਫਿਲਮ ਹੁਣ ਤੱਕ ਸਲਮਾਨ ਖ਼ਾਨ ਦੀ ‘ਟਾਈਗਰ ਜ਼ਿੰਦਾ ਹੈ’, ਆਮਿਰ ਦੀ ‘ਪੀਕੇ’ ਅਤੇ ਰਣਬੀਰ ਕਪੂਰ ਦੀ ‘ਸੰਜੂ’ ਨਾਲੋਂ ਵੱਧ ਕਮਾਈ ਕਰ ਚੁੱਕੀ ਹੈ। ਇਹ ਫ਼ਿਲਮ ਲੰਘੀ 14 ਅਪਰੈਲ ਨੂੰ ਹਿੰਦੀ, ਕੰਨੜ, ਮੱਲਿਆਲਮ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਚ ਸੰਜੈ ਦੱਤ, ਰਵੀਨਾ ਟੰਡਨ, ਸ੍ਰੀਨਿਧੀ ਸ਼ੈੱਟੀ, ਪ੍ਰਕਾਸ਼ ਰਾਜ ਅਤੇ ਰਾਓ ਰਮੇਸ਼ ਨੇ ਅਹਿਮ ਭੂਮਿਕਾਵਾਂ ਵਿਚ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -