12.4 C
Alba Iulia
Monday, May 6, 2024

ਦੇਸ਼ ਵਾਸੀਆਂ ’ਤੇ ਹਿੰਦੀ ਜਬਰੀ ਨਾ ਥੋਪੀ ਜਾਵੇ: ਸੋਨੂ ਨਿਗਮ

Must Read


ਨਵੀਂ ਦਿੱਲੀ: ਗਾਇਕ ਸੋਨੂ ਨਿਗਮ ਨੇ ਕਿਹਾ ਕਿ ਹਿੰਦੀ ਦੇਸ਼ ਦੀ ਕੌਮੀ ਭਾਸ਼ਾ ਨਹੀਂ ਹੈ ਅਤੇ ਇਸ ਨੂੰ ਗ਼ੈਰਹਿੰਦੀ ਭਾਸ਼ੀ ਨਾਗਰਿਕਾਂ ‘ਤੇ ਥੋਪਣ ਨਾਲ ਸਿਰਫ਼ ਆਪਸੀ ਫੁੱਟ ਹੀ ਪਵੇਗੀ। ਗਾਇਕ ਨੇ ਇਹ ਟਿੱਪਣੀ ਬੌਲੀਵੁੱਡ ਅਦਾਕਾਰ ਅਜੈ ਦੇਵਗਨ ਅਤੇ ਕੰਨੜ ਅਦਾਕਾਰ ਕਿੱਚਾ ਸੁਦੀਪ ਵਿਚਾਲੇ ਟਵਿੱਟਰ ‘ਤੇ ਹਿੰਦੀ ਭਾਸ਼ਾ ਨੂੰ ਲੈ ਕੇ ਹੋਈ ਬਹਿਸ ਮਗਰੋਂ ਕੀਤੀ। ਜ਼ਿਕਰਯੋਗ ਹੈ ਕਿ ਸੁਦੀਪ ਨੇ ਕਿਹਾ ਸੀ ਕਿ ਹਿੰਦੀ ਕੌਮੀ ਭਾਸ਼ਾ ਨਹੀਂ ਹੈ। ਇਸ ਮਗਰੋਂ ਜਵਾਬ ਵਿੱਚ ਅਜੈ ਦੇਵਗਨ ਨੇ ਟਵੀਟ ਕੀਤਾ ਸੀ, ”ਹਿੰਦੀ ਸਾਡੀ ਕੌਮੀ ਭਾਸ਼ਾ ਸੀ, ਹੈ ਅਤੇ ਰਹੇਗੀ।” ਸੋਮਵਾਰ ਨੂੰ ਇਕ ਪ੍ਰੋਗਰਾਮ ਵਿੱਚ ਜਦੋਂ ਸੋਨੂੰ ਨਿਗਮ ਨੂੰ ਇਸ ਮਾਮਲੇ ਬਾਰੇ ਪੱਖ ਰੱਖਣ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਇਹ ਵੀ ਕੋਈ ਬਹਿਸ ਦਾ ਵਿਸ਼ਾ ਸੀ। ਸੋਨੂ ਨਿਗਮ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਸੰਵਿਧਾਨ ਵਿੱਚ ਇਹ ਕਿਤੇ ਲਿਖਿਆ ਹੋਵੇ ਕਿ ਹਿੰਦੀ ਸਾਡੀ ਕੌਮੀ ਭਾਸ਼ਾ ਹੈ। ਇਹ ਜ਼ਿਆਦਾ ਬੋਲਣ ਵਾਲੀ ਭਾਸ਼ਾ ਹੈ, ਪਰ ਸਾਡੀ ਕੌਮੀ ਭਾਸ਼ਾ ਨਹੀਂ ਹੈ।” 48 ਸਾਲਾ ਗਾਇਕ ਨੇ ਕਿਹਾ ਕਿ ਜੇ ਗ਼ੈਰਹਿੰਦੀ ਭਾਸ਼ੀ ਨਾਗਰਿਕ ਅੰਗਰੇਜ਼ੀ ਸੁਖਾਲੀ ਬੋਲ ਸਕਦੇ ਹਨ ਤਾਂ ਇਹ ਕੋਈ ਵੱਡਾ ਮੁੱਦਾ ਨਹੀਂ ਹੈ। ਵੈੱਬਸਾਈਟ ਸਿਨੇਮਾ ਬੀਸਟ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਪੰਜਾਬੀ ਲੋਕ ਪੰਜਾਬੀ ਭਾਸ਼ਾ ਅਤੇ ਤਾਮਿਲੀਅਨ ਲੋਕ ਤਾਮਿਲ ਭਾਸ਼ਾ ਵਿੱਚ ਗੱਲ ਕਰ ਸਕਦੇ ਹਨ। ਜੇ ਉਹ ਸੁਖਾਲੇ ਹਨ ਤਾਂ ਉਹ ਅੰਗਰੇਜ਼ੀ ਵਿੱਚ ਗੱਲ ਕਰ ਸਕਦੇ ਹਨ।” ਉਨ੍ਹਾਂ ਕਿਹਾ, ”ਆਓ ਦੇਸ਼ ਦੇ ਲੋਕਾਂ ਨੂੰ ਹੋਰ ਨਾ ਵੰਡੀਏ ਜੋ ਕਿ ਪਹਿਲਾਂ ਹੀ ਬਹੁਤ ਝਮੇਲੇ ਚੱਲ ਰਹੇ ਹਨ। ਹੋਰ ਮੁੱਦਾ ਨਾ ਖੜ੍ਹਾ ਕਰੀਏ।” -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -